ਪੰਨਾ:ਲਕੀਰਾਂ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈ ਬੈਠਾ ਵਿਚ ਬੈਕੁਠੰ ਦੇ ਕੋਈ ਕਢਨਾਂ ਚਾਹਵੇ।
ਉਹ 'ਸੇਵਕ' ਮਾਂ ਨਹੀਂ ਜੰਮਿਆ, ਜੋਆਨ ਦਬਾਵੇ।

ਵਰਤਮਾਨ ਸਮੇਂ ਵਿਚ ਆਪਣੇ ਆਪ ਨੂੰ ਕਸ਼ਮੀਰ ਤੋਂ ਵਾਰਨ ਲਈ ਬੇ——ਤਾਬ ਹੋ ਉਠਦਾ ਹੈ। "ਜ਼ਿੰਦਗੀ" ਨੂੰ ਹਸਕੇ, ਕਸ਼ਮੀਰ ਉਤੋਂ ਵਾਰਨੈ ਮੈਂ ਕਸ਼ਮੀਰ ਦਾ, ਕਸ਼ਮੀਰ ਮੇਰੀ ਏ" ਫੇਰ ਅਪਣਾ ਆਪ ਵੀ ਪ੍ਰਗਟਾਓਦਾ ਹੈ:——

ਸ਼ਾਇਰ ਵਤਨ ਦਾ ਹਾਂ
ਜ਼ਿਦੰਗੀ ਦੇਸ਼ ਦੀ ਏ
ਲਿਖੀ ਹੋਈ ਕਲੱਮ ਦੀ
ਤਹਿਰੀਰ ਮੇਰੀ ਏ।
ਤੇ ਕਸ਼ਮੀਰ ਤੇ ਆਪਣਾ ਪੂਰਾ ਹਕ ਦਸਦਾ ਹੋਇਆ ਲਿਖਦਾ ਹੈ:-
ਜੀਵਨ ਜਵਾਨੀ ਦੇਸ਼ ਦੀ
ਅਮਾਨਤ ਹੈ ਰਖੀ ਸਾਂਭ ਕੇ
ਮੈਂ ਹਾਂ ਕਸ਼ਮੀਰ ਦਾ
ਕਸ਼ਮੀਰ ਮੇਰੀ ਏ।

ਅੰਤ ਵਿਚ ਮੈਂ ਪੰਜਾਬੀ ਪਿਆਰੇ, ਦੇਸ਼ ਹਿਤੈਸ਼ੀ ਪੰਥ ਦਰਦੀ ਤੇ ਕੌਮੀਂ ਵੀਰ ਤੇ ਭੈਣਾਂ ਪਾਸ ਪੁਰਜ਼ੋਰ ਅਪੀਲ ਕਰਦਾ ਹਾਂ ਕਿਓਂ ਕਿ ਸੇਵਕ ਦੀਆਂ 'ਲਕੀਰਾਂ' ਜ਼ਰੂਰ ਪੜੋ ਤੇ ਅਵਸ਼ ਪੜੋ। ਕਿਉ ਕਿ 'ਸੇਵਕ' ਦੀਆਂ ਇਹੋ, ਪੰਜਾਬੀ ਕਵਿਤਾ ਦੀ ਪੂਰਨਤਾ ਦੀ ਸਿਖਰ ਚੋਟੀ ਚਿਰਾਂ ਬਾਦ ਪਗਡੰਡੀ ਤੇ ਫੇਰ ਬੜਾ ਭਾਰੀ ਸੁੰਦਰ ਸਾਫ ਰਾਹ ਸਾਬਤ ਹੋਣ ਗੀਆਂ

ਹਰਨਾਮ ਸਿੰਘ "ਖੰਜਰ"
ਮੈਨੇਜਰ

ਗੁਰਦਵਾਰਾ ਪ੍ਰਬੰਧਕ ਕਮੇਟੀ
ਸੂਬਾ ਦਿਲੀ