ਪੰਨਾ:ਲਕੀਰਾਂ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਸੇਵਕ" ਕੋ......

ਤਾਰੀਖ, ਤੇ, ਸੰਨ ਦਾ ਤੇ ਕੁਝ ਚੇਤਾ ਨਹੀਂ ਪਰ ਹਾਂ ਸਾਹਿਬ ਬੀ ਗੁਰੂ ਨਾਨਕ ਦੇਵ ਜੀ ਦਾ ਪਵਿਤੁ ਜਨਮ ਦਿਨ ਸੀ ਤੇ ਧਰਤੀ ਉਹ ਜਿਦੇ ਇਕ ਇਕ ਜ਼ਰੇ ਨੇ ਕੁਲਜ ਗੀ ਲੋਕਾਂ ਨੂੰ ਧਾਰਿਮਕ ਤੇ ਰੂਹਾਨੀ ਸਾਹਿਤ ਨਾਲ ਮੁਨਵੱਰ ਕੀਤਾ। ਜਿਸ ਦੇ ਪਵਿਤ੍ਰ ਅਸਥਾਨਾਂ ਦੀ ਇਕ ਇਕ ਇਟ ਨੂੰ ਦੋ ਸੌ ਤੋਂ ਵਧ ਸਿੰਘ ਦੇ ਸ਼ਹੀਦੀ ਖੂਨ ਨੇ ਰੰਗਿਆ ਨਨਕਾਣਾ ਸਾਹਿਬ ਤੇ ਓਥੇ ਹੀ ਪਹਿਲੀ ਵਾਰ ‘ਸੇਵਕ ਜੀ ਨਾਲ ਮੁਲਾਕਾਤ ਹੋਈ,
ਪੰਜਾਬੀ ਕਵੀ ਦਰਬਾਰਾਂ ਤੇ ਦਿਨੋਂ ਦਿਨ ਉਭਾਰ ਆ ਰਿਹਾ ਸੀ ਉਸਤਾਦ ਤੀਰ ਜੀ, ਹਮਦਮ ਜੀ, ਸ਼ਰਫ ਜੀ ਇਤ-ਆਦਿਕ ਕਵੀ ਅਪਣੀ ਬਹਾਰ, ਮਾਣ ਰਹੇ ਸਨ ਤੇ ਉਹਨੀ ਦਿਨੀ ਕਵਿਤਾ ਸਾਹਿਤ ਦੇ ਬਾਗੀਚੇ ਵਿਚ ਸ਼: ਮੋਹਣ ਸਿੰਘ ਜੀ ਮਾਹਿਰ ਨੰਦ ਲਾਲ ਜੀ ਨੂਰਪੁਰੀ, ਸੁੰਦਰ ਦਾਸ ਜੀ, ਆਸੀ, ਤੇ ਮੈਂ ਸਿਰ ਕਢ ਲਿਆ ਸੀ ਨਾਲ ਹੀ ਸੁੰਦਰ ਸਿੰਘ, ਸਰਗੋਧੇ ਨਵਾਸੀ, ਗੁਰਦਿਤ ਸਿੰਘ ਜੀ ‘ਕੁੰਦਨ ਜਸਵੰਤ ਸਿੰਘ ਜੀ ਫਾਨੀ ਤੇ ਗੁਰਦੇਵ ਸਿੰਘ ਜੀ ਮਾਨ ਸਾਹਿਤਕ ਕਿਆਰੀਆਂ ਵਿਚ ਅਪਣੀ ਅਪਣੀ ਥਾਂ ਮਲ ਲਈ ਸੀ ਸੁੰਦਰ ਜੀ ਪਹਿਲੋਂ ਤੇ ਫਿਰ ਫਾਨੀ ਜੀ ਅਪਣੀ ਸੁਰੀਧੀ ਖਿਲਾਰਦੇ ਹੋਏ ਮੌਤ, ਖਿਜ਼ਾਂ ਦੇ ਪੰਜੇ ਵਿਚ ਮਰੋੜੇ ਗਏ ਤੇ ਉਸੇ ਮੌਸਮ ਵਿਚ ਹੀ ਇਹਨਾਂ ਬੂਟਿਆਂ ਦੇ ਨਾਲ ਹੀ "ਸੇਵਕ’’ ਜੀ ਨੇ ਪੰਜਾਬੀ ਭੇਵਤਿਆਂ ਨੂੰ ਅਪਣੇ ਵਲ ਖਿਚ ਲਿਆ।

ਜੇ ਕਿਸੇ ਪੰਜਾਬੀ ਕਵਿਤਾ ਦਾ ਇਤਹਾਸ ਲਿਖਣ ਵਾਲੇ ਪ੍ਰਾਂਤਿਕ ਸਾੜ ਤੋਂ ਲਾਂਬੇ ਹੋ ਕੇ ਇਤਹਾਸ ਲਿਖਿਆ ਤੇ ਓਹੋ ਲਾਇਲ ਪੁਰ ਦੀ ਧਰਤੀ ਨੂੰ ਕਦੇ ਵੀ ਅੱਖਾਂ ਓਹਲੇ ਨਹੀ ਕਰੇਗਾ ਤੇ ਲਿਖੇ ਗਾ

ਬਾਰਾਂ