ਪੰਨਾ:ਲਕੀਰਾਂ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਪੇ ਚਪੇ ਦੇ ਉਤੇ ਹੈ ਗਿਆ ਲਿਖਿਆ,
ਤੇਰੇ ਖੂਨ ਦੇ ਨਾਲ ਉਪਕਾਰ ਤੇਰਾ।
ਜੜ ਜ਼ੁਲਮ ਤੇ ਸਿਤਮ ਦੀ ਪਟਨੇਂ ਨੂੰ,
ਹੋਇਆ ਪਟਨੇ ਵਿਚ ਅਵਤਾਰ ਤੇਰਾ।


ਗਲ ਪਏ ਗੁਲਾਮੀ ਦੇ ਤੌਕ ਲਾਹੇ,
ਤੈਂਂਨੂੰ ਦੇਸ਼ ਦਾ ਜਦੋਂ ਪਿਆਰ ਆਇਆ।
ਮੋਤੀ ਹੱਸ ਕੇ ਉਹਦੋਂ ਕੁਰਬਾਨ ਕੀਤੇ,
ਜਦੋਂ ਸਾਹਮਣੇ ਲਾਲਾਂ ਦਾ ਹਾਰ ਆਇਆ।
ਤੇਰੇ ਤੀਰਾਂ ਦੀ ਜਿਥੋਂ ਤਕ ਤੱਕ ਪਹੁੰਚੀ,
ਜ਼ਾਲਮ ਤਤਿਆਂ ਦੇ ਸੀਨੇ ਠਾਰ ਆਇਆ।
ਤੇਰੇ ਖੂਨ ਦੀ ਜਿਥੇ ਵੀ ਬੰਦ ਡੁਲ੍ਹੀ,
ਉਹ ਤਾਂ ਲਖਾਂ ਦੇ ਕਾਜ ਸਵਾਰ ਆਇਆ।


ਕਰ ਕਰ ਯਾਦ ਕੁਰਬਾਨੀਆਂ ਤੇਰੀਆਂ ਨੂੰ,
ਯੱਸ ਗਾਂਵੰਦਾ ਕੁਲ ਸੰਸਾਰ ਤੇਰਾ।
ਜ਼ੜ੍ਹ ਜ਼ਲਮ ਤੇ ਸਿਤਮ ਦੀ ਪਟਨੇਂ ਨੂੰ,
ਹੋਇਆ ਪਟਨੇ ਵਿਚ ਅਵਤਾਰ ਤੇਰਾ।


ਬੇੜੀ ਪਈ ਮੰਝਧਾਰ ਸੀ ਹਿੰਦ ਵਾਲੀ,
ਤਾਨ ਲਾ ਕੇ ਪਾਰ ਲੰਘਾਉਣ ਵਾਲੇ।

ਚਵੀ