ਸਮੱਗਰੀ 'ਤੇ ਜਾਓ

ਪੰਨਾ:ਲਕੀਰਾਂ.pdf/33

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਿੱਖੀ

ਸੋਹਲ ਤੇ ਮਲੂਕੜੀ ਏ,
ਨਾਜ਼ਕ ਜਿਹੀ ਫੁਲ ਕੋਲੋਂ,
ਖੰਡੇ ਦੀ ਧਾਰੋਂ ਵੱਧ,
ਡਾਹਡੀ ਏ ਤਰਿਖੀ ਏ।

ਫਾਂਸੀਆਂ ਤੇ ਖੇਡਦੀ ਏ,
ਪਾ ਮੌਤ ਨਾਲ ਜਫੀਆਂ,
ਪ੍ਰੀਤ ਦੀ ਕੋਈ ਦਾਸਤਾਂ,
ਅਨੋਖੀ ਏਸ ਲਿਖੀ ਏ।

ਤੇਤੀ