ਪੰਨਾ:ਲਕੀਰਾਂ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਕੌਤਕ ਇਲਾਹੀ ਹਜ਼ੂਰ ਤਕ ਕੇ,
ਸਾਰਾ ਪੰਥ ਸੀ ਹੋਇਆ ਬਲਹਾਰ ਵਿਚੋਂ
ਗੁਜਰੀ ਮਾਂ ਦੇ ਅੱਖਾਂ ਦੇ ਨੂਰ ਚਾਨਣ,
ਜੀਵਨ ਬਖਸ਼ਿਆ ਖੰਡੇ ਦੀ ਧਾਰ ਵਿਚੋਂ।

ਬਿਜਲੀ ਚਮਕ ਪਈ ਸੀ ਨੀਲੇ ਅੰਬਰਾਂ ਚੋਂ,
ਤੇਰੀ ਤੇਗ਼ ਜਾਂ ਵਿਚੋਂ ਮਿਆਨ ਨਿਕਲੀ।
ਵੈਰੀ ਵਾਂਗ ਕਮਾਨ ਦੇ ਝੁਕੇ ਆ ਕੇ,
ਜਦੋਂ ਤੀਰ ਤੇ ਤੇਰੀ ਕਮਾਨ ਨਿਕਲੀ।
ਜੰਗ ਵਿਚ ਥਰਥਲੀਆਂ ਪੈ ਗਈਆਂ,
ਜਦੋਂ ਜੰਗ ਨੂੰ ਤੇਰੀ ਸੰਤਾਨ ਨਿਕਲੀ।
ਸ਼ਮ੍ਹਾਂ ਛਡ ਪਤੰਗ ਵੀ ਹੋਏ ਓਹਲੇ,
ਜਦੋਂ ਕੌਮ ਤੇਰੀ ਸਿਦਕਵਾਨ ਨਿਕਲੀ।

ਕਿਸੇ ਜੋਗੇ ਨੇ ਜੁਗ ਪਲਟਾਨ ਲਗਿਆ,
ਪਾਇਆ ਦਰਸ ਤੇਰਾ ਪਹਿਰੇ-ਦਾਰ ਵਿਚੋਂ।
ਹੈ ਸੀ ਖਾਲਸਾ ਪੰਥ ਰਚਾਨ ਬਦਲੇ,
ਜੀਵਨ ਬਖਸ਼ਿਆ ਖੰਡੇ ਦੀ ਧਾਰ ਵਿਚੋਂ।

ਤੇਰੇ ਅੰਮਰਿਤ ਦੇ ਬਾਟੇ ਚੋਂ ਪੀ ਅੰਮਰਿਤ,
ਤੇਰੇ ਸਿੰਘਾਂ ਥਰਥੱਲ ਮਚਾ ਦਿਤੇ।

ਅਠਤਾਲੀ