ਪੰਨਾ:ਲਕੀਰਾਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਿਖਾਰੀ

ਦਾਤਾ?
ਮੰਗਨ ਲਈ ਹੈ ਆਇਆ,
ਤੇਰੇ ਦਰ ਭਿਖਾਗੇ।
ਕਰ ਦੇ ਕਰ ਦੇ ਪੂਰੀ ਇਛਿਆ
ਝੋਲੀ ਦੇ ਵਿਚ ਪਾ ਦੇ ਭਿਛਿਆ
ਦਰ ਅਪਣੇ ਤੋਂ ਮੋੜ ਨ ਖ਼ਾਲੀ
ਨਹੀਂ ਕੋਈ ਔਨਾਂ ਨਿਤ ਸਵਾਲੀ
ਤੇਰੇ ਦਰ ਨ ਥੋੜ ਹੈ ਕੋਈ
ਮੰਗਨ ਆਇਆਂ ਲੋੜ ਹੈ ਕੋਈ
ਤੂੰ ਹੈਂ ਮਾਲਕ ਜਗ ਦਾ ਦਾਤਾ
ਤੂੰ ਹੈਂ ਪਾਲਕ ਜਗ ਦਾ ਦਾਤਾ
ਤੂੰ ਸਾਹਿਬ ਮੈਂ ਬਰਦਾ ਤੇਰਾ
ਮੈਨੂੰ ਤੈਥੇ ਮਾਨ ਚੰਗੇਰਾ

ਅਕਾਠਾ