ਪੰਨਾ:ਲਕੀਰਾਂ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਲੋਹੇ ਨੂੰ ਮੰਨੇ ਸੰਸਾਰ ਸਾਰਾ,
ਤੈਨੂੰ ਆਖਦੇ ਤਾਈਓਂ ਸਰਦਾਰ ਬੋਲੀ।
ਸ਼ੋਭਾ ਵੇਖਕੇ ਤੇਰੀ ਜਹਾਨ ਅੰਦਰ,
ਬੁਕਸੀ ਸਾਹਮਨੇਂ ਤੇਰੇ ਹਜ਼ਾਰ ਬੋਲੀ।

ਤੇਰੀ ਯਾਦ ਵਿਚ ਕੇਰੇ ਹੋਏ ‘ਚਾਰ ਹੰਝੂ,
ਬਨੀ ਜੱਗ ਅੰਦਰ ਯਾਦਗਾਰ ਤੇਰੀ।
‘ਚੰਦਨ ਵਾੜੀ, ਨੇ ਦੁਨੀਆਂ ਨੂੰ ਮਹਿਕ ਦਿਤੀ,
‘ਸੁਨੈਹਿਰੀ ਕਲੀਆਂ, ਨੇ ਸੋਹਣੀ ਗੁਲਜ਼ਾਰ ਤੇਰੀ।
ਤੇਰੇ ‘ਚਮਕਦੇ ਤਾਰੇ ਨੇ ਅਰਸ਼ ਉਤੇ,
'ਸਾਵੇ ਪਤਰ, ਨੇ ਸਦਾ ਬਹਾਰ ਤੇਰੀ।
ਤੈਨੂੰ ‘ਮਾਨ ਸਰੋਵਰ, ਨੇ ਮਾਨ ਦਿਤਾ,
ਸ਼ੋਭਾ ਹੋ ਰਹੀ ਏ ‘ਪਰਲੇ ਪਾਰ ਤੇਰੀ।

ਦਿਨੇ ਸੂਰਜ ਤੇ ਰਾਤ ਨੂੰ ਚੰਨ ਵਾਂਗੂੰ,
ਲਸਾਂ ਮਾਰੇ ਗੀ ਵਿਚ ਸੰਸਾਰ ਬੋਲੀ,
ਆ ਕੇ ਓਪਰੇ ਸਾਹਿਤ ਦੇ ਕਹਿਨ ਬਾਨੀ।
ਤੇਰੀ ਬੋਲੀ ਤੋਂ ਵਾਰਾਂ ਹਜ਼ਾਰ ਬੋਲੀ,

'ਨਾਨਕ ਸਿੰਘ, ਨਵਤੇਜ, ਗੁਰਬਖਸ਼, 'ਦਰਸ਼ਨ,
ਕੀਤਾ ਰੱਜਕੇ ਸੋਚ ਸਤਕਾਰ ਤੇਰਾ।
'ਚਾਤ੍ਰਕ, 'ਵੀਰ, 'ਕੁੰਦਨ, 'ਸਾਬਰ, 'ਤੀਰ, 'ਮਾਹੀਆ,
‘ਨੂਰ ਪੁਰੀ, ਤੇ 'ਆਸੀ, 'ਕਰਤਾਰ ਤੇਰਾ।
'ਮੋਹਨ, ਮਾਨ, 'ਹਮਦਮ, 'ਸੁਦੰਰ, ਚਰਨ, ਫਾਨੀ,
'ਗੋਹਰ, 'ਰਾਏ, ਨੂੰ ਸਦਾ ਪਿਆਰ ਤੇਰਾ।

ਸਤਰ