ਪੰਨਾ:ਲਕੀਰਾਂ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡੁਬੇ ਸੂਰਜ ਤੇ ਦਿਨ ਨਾ ਰਾਤ ਪੈਂਦੀ,
ਛਿੜਦੀ ਆਨ ਕੇ ਬਿਰਹੋਂ ਦੀ ਕਾਰ ਮੈਨੂੰ,
ਰਾਤਾਂ, ਕਾਲੀਆਂ ਬਾਝ ਨੇ ਚੰਨ ਤੇਰੇ,
ਜੀਵਨ ਜਾਪਦਾ ਬੜਾ ਦੁਸ਼ਦਾਰ ਮੈਨੂੰ,
ਤੇਰੀ ਤਾਂਘ ਦੀ ਤੜਫਨੀ ਲਗੀ ਰਹਿੰਦੀ,
ਸਵਨ ਦੇਂਦਾ ਨਾ ਤੇਰਾ ਪਿਆਰ ਮੈਨੂੰ,
ਘੁਮਨ-ਘੇਰ ਅਦੰਰ ਗੋਤੇ ਪਈ ਖਾਵਾਂ,
ਆਕੇ ਲਾ ਮਲਾਹ ਹੁਣ ਪਾਰ ਮੈਨੂੰ,
ਭਾਲ ਭਾਲ ਕੇ ਹੋਈ ਬੇ-ਹਾਲ ਸਾਰੇ,
ਰਹੀ ਹਾਂ ਕੂਝੰ ਦੇ ਵਾਂਗ ਕੁਰਲਾ ਪੀਆ,
ਮਛੀ ਵਾਂਗ ਬਰੇਤੇ ਵਿਚ ਜਾਨ ਤੜਫੇ,
ਪਾਣੀ ਬੁਣ ਪਿਆਰ ਦਾ ਆ ਪੀਆ,
ਖੁਰੇ ਡਾਚੀ ਦੇ ਲਭਦੀ ਮੋਈ ਕਿਧਰੇ,
ਕਰਕੇ ਬੇਲਿਆਂ ਚਿ ਬਾਂ ਬਾਂ ਡਿਠੀ
ਤਪਦੀ ਰਹੀ ਮੈਂ ਬਿਰਹੋਂ ਦੀ ਧੁਪ ਅੰਦਰ,
ਤੇਰੀ ਦੀਦ ਦੀ ਕਿਤੇ ਨਾਂ ਛਾਂ ਡਿਠੀ
ਸੁਠੀ ਸੋ ਤੇ ਪੁਜੀ ਪਹਾੜ ਤੇ ਮੈਂ,
ਤੇਰੀ ਮੂਰਤੀ ਓਥੇ ਵੀ ਨਾਂ ਡਿਠੀ,

ਨਬੇ