ਪੰਨਾ:ਲਕੀਰਾਂ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੰਢੇ ਪਾਰਲੇ ਆਇਓ ਨ ਨਜ਼ਰ ਮੈਨੂੰ
ਤਰ ਕੇ ਦੁਖਾਂ ਦੀ ਭਰੀ ਝਣਾਂ ਡਿਠੀ
ਭੜਕੇ ਅਗ ਫਿਰਾਕ ਦੀ ਦਿਲ ਅੰਦਰ
ਪਾਣੀ ਦੀਦ ਦਾ ਆਨ ਕੇ ਪਾ ਪੀਆ
ਮੋਤੀ ਸਿਪਾਂ ਦੇ ਆਨ--ਮੋਲ ਬੈਠੀ
ਕੀਤੇ ਕੌਲ ਉਤੇ ਕਿਤੇ ਆ ਪੀਆ
ਦਿਨੇ ਰਾਤ ਹੀ ਭਰਾਂ ਉਬਾਸੀਆਂ ਮੈਂ
ਪਾਗਲ ਆਖਦਾ ਦਾ ਸਾਰਾ ਜਹਾਨ ਮੈਨੂੰਂ
ਰਾਤ ਪੁਨਿਆਂ ਦੀ ਪੀਆ ਬਾਹਝ ਤੇਰੇ
ਉਹ ਵੀ ਜਾਪਦੀ ਵਾਂਗ ਸ਼ਮਸ਼ਾਨ ਮੈਨੂੰਂ
ਮੇਲੇ ਵਾਂਗਰਾ ਰੋਣਕਾਂ ਲਗੀਆਂ ਨੇ
ਐਪਰ ਬਿਨਾਂ ਤੇਰੇ ਬੀਆ-ਬਾਨ ਮੈਨੂੰਂ
ਮਾਲਾ ਯਾਦ ਤੇਰੀ ਫਿਰਦੀ ਮਨ ਅੰਦਰ
ਅਠੇ ਪਹਿਰ ਹੀ ਤੇਰਾ ਧਿਆਨ ਮੈਨੂੰਂ
ਖੇਤੀ ਦਿਲਦੀ ਔੜ ਉਜਾੜ ਸੁਟੀ
ਬਦਲ ਰਹਿਮਤ ਦਾ ਆਨ ਵਸਾ ਪੀਆ
ਲਵਾਂ ਸਮਝ ਮੈਂ ਸੇਵਕ ਸੁਵਰਗ ਮਿਲਿਆ
ਮਿਲੇ ਤੂੰ ਮੈਨੂੰ ਕਿਤੇ ਆ ਪੀਆ

ਇਕਾਨਵੇ