ਪੰਨਾ:ਲਕੀਰਾਂ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਯੋਗਨ ਦੇ ਵਲਵਲੇ

ਪੀਆ ਤੇਰੇ ਦੀਦਾਰ ਦੀ ਚਾਹ ਪਿਛੇ
ਜਾਨ ਲਬਾਂ ਤੇ ਮੇਰੀ ਏ ਅੜੀ ਹੋਈ
ਤਕ ਤਕ ਕੇ ਅਖੀਆਂ ਥਕ ਗਈਆਂ
ਤੇਰੇ ਰਾਹ ਨੂੰ ਵੇਖਦੀ ਖੜੀ ਹੋਈ
ਸੋਹਣੇ ਸੂਰਜਾ ਆਨ ਕੇ ਝਾਤ ਪਾਦੋਂ
ਮੈਂ ਹਾਂ ਘੁਪ ਹਨੇਰ ਵਿਚ ਤੜੀ ਹੋਈ
ਘਾਲਾਂ ਘਾਲੀਆਂ ਮੁਸ਼ਕਲਾਂ ਜਾਂਲੀਆਂ ਨੇ।
ਥਕ ਟੁਟ ਡਿਗੀ ਔਖੀ ਬੜੀ ਹੋਈ
ਛੋਲਿਆਂ ਕਾਤੀ ਵਿਛੋੜੇ ਦੀ ਪਈ ਤੜਫਾਂ
ਅਖੀ ਵੇਖ ਜਾਂਦੇ ਆਕੇ ਘਾਹ ਮੇਰੇ
ਤੇਰੀ ਦੀਦ ਲਈ ਜਾਨ ਅਟਕਾਈ ਹੋਈਏ
ਰਹੇ ਕੁਛ ਸਰੀਰ ਵਿਚ ਸਾਹ ਮੇਰੇ
ਭੜਕੇ ਅਗ ਫਿਰਾਕ ਦੀ ਦਿਲ ਅੰਦਰ
ਪਾਣੀ ਦੀਦ ਦਾ ਆਕੇ ਪਾ ਜਾਦੋਂ
ਰਹਿ ਜਾਏ ਨ ਦਿਲ ਦੀ ਦਿਲ ਅੰਦਰ
ਲਾਈ ਹੋਈ ਨੂੰ ਤੋੜ ਨਿਭਾ ਜਾਂਦੋਂ

ਬਆਨਵੇ