ਪੰਨਾ:ਲਹਿਰਾਂ ਦੇ ਹਾਰ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਾਓ ਗਮਾਂ ਦੇ ਉੱਪਰ
ਚਹੀਏ ਇਨੂੰ ਲਗਾਯਾ ॥੪੦

ਬੁਲਬੁਲ
ਦਰਦਾਂ ਨਿਰੋਲ ਖਾਲੀ
ਰਾਹੀ ਵਿਚਾਰ ਵਾਲੇ
ਹਿਰਦੇ ਸਬੂਤ ਵਾਲੇ!
ਸ਼ਾਲਾ ਨ ਘਾਉ ਖਾਈਂ!
ਲੱਗੀ ਬੁਰੀ, ਮੁਸਾਫਰ!
ਲੱਗੇ ਜਿਨੂੰ ਸੁ ਜਾਣੇ,
ਬਿਰਹੋਂ ਨ ਸਾਰ ਜਾਣੇ
ਦੇਖੀ ਨ ਜਿਨੁ ਜੁਦਾਈ!
ਘਾਓ ਜਿਖੇਮ ਮਾਰੇ
ਮਲਹਮ ਨ ਫੇਰ ਕੋਈ,
ਠੰਢਕ ਨ ਰਾਗ ਪਾਵੇ,
ਦੇਂਦਾ ਸਗੋਂ ਵਧਾਈ!
ਆਖੀਂ ਵਿਚਾਰ, ਪਰ ਤੂੰ
ਪਤੀ ਜ਼ਰਾ ਪਿਛੇਰੇ,
ਦੱਸਾਂ ਦਸ਼ਾ ਪਿਛੇਰੀ,
ਸੁਣਨੀ ਤੁਰੀ ਜੁ ਆਈ
ਲਬੁਲ ਗੁਲਾਬ ਦੋਵੇਂ
ਰਹਿੰਦੇ ਬਨਾਂ ਵਿਚਾਲੇ

-੧੩-