ਪੰਨਾ:ਲਹਿਰਾਂ ਦੇ ਹਾਰ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੁਰ ਤੋਂ ਸਦਾ ਸੁਤੰਤਰ
ਰਖਦੇ ਨੇ ਕਾਣ ਕਾਈ॥
ਮਾਲੀ ਚੁਰਾਏ ਬੂਟੇ
ਬਨ ਤੋਂ ਸੂਬਾਗ ਆਂਦੇ
ਬਨ ਨੂੰ ਉਜਾੜ ਉਪਬਨ
ਅਪਨਾ ਲਿਆ ਸਜਾਈ!
ਜ਼ੋਰਾਵਰੀ ਯਾ ਚੋਰੀ
ਜੇ ਹੱਕ ਦੀ ਨਿਸ਼ਾਨੀ,
ਮਾਲੀ ਚੁਰਾਣ ਵਾਲਾ,
ਮਾਲਕ ਖਰਾ ਤਦਾਈਂ!
ਤਦ ਲੋੜ ਫੇਰ ਕੀ ਹੈ
ਹੱਕੋ ਨਹੱਕ ਛਾਣੋ?
ਇਨਸਾਫ ਫੇਰ ਕੀ ਹੈ
ਗ਼ਰਜ਼ਾਂ ਨੂੰ ਲੋ ਲਗਾਈ?
ਘਾਲਾਂ ਅਨੇਕ ਘਾਲੇ
ਝੂਠੀ ਨੇ ਬਾਤ ਕੋਈ,
ਪਾਲੇ ਤੇ ਪਾਲ ਵੇਚੇ,

-੧੩੮-