ਪੰਨਾ:ਲਹਿਰਾਂ ਦੇ ਹਾਰ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਇਕ ਗੱਲ ਕਹਾਂ ਪੱਛਣ ਦੀ
ਉੱਤਰ ਉਸਦਾ ਆਪ ਦਿਓ,
ਕੋਈ ਲੱਕ ਰਹੇ ਨਾ ਪਿੱਛੇ,
ਲੁਕੇ ਰਿਦੇ ਦੀ ਥਾਪ ਦਿਓ
ਮੇਰੇ ਨਾਲ ਆਪ ਕਿਸ ਕਾਰਨ
ਡੂੰਘਾ ਅੱਤ ਪਿਆਰ ਕਰੋ ?
ਲਗਨ ਲੱਗਿਆਂ ਦੁਖੜੇ ਹੁੰਦੇ,
ਇਹ ਜਾਣੋਂ ਦਮ ਫੇਰ ਭਰੋ ॥੪੦

ਚੰਦਾਵਤ:ਆਪ ਆਪਣੇ ਨੈਣ ਨ ਦਿੱਸਣ
ਦਆਂ ਦੇਖੇ ਵਿੱਝ ਗਿਆ,
ਰੁਪ ਅਪਣਾ ਚੰਦ ਨ ਵੇਖੇ,
ਕਮੀਆਂ-ਮਨ ਤਕ ਭਿੱਜ ਗਿਆ
ਸੋਨਾਂ ਲਕੇ ਪੱਥਰਾਂ ਅੰਦਰ
ਕਦਰਾਂ ਵਾਲਾ ਭਾਲ ਲਵੇ,
ਹੀਰਾ ਖਾਣ ਵਿਖੇ ਛਿਪ ਬਹਿਦਾ,
ਹਰ ਕਦੇ ਖੋਜੀ ਫੂਡ ਨਿਕਾਲ ਲਵੇ।
ਤਿਉਂ ਪੁਸ਼ਪਾਵਤਿ । ਤੂੰ ਨਾ ਜਾਣੇ,
ਰੂਪ ਆਪਣਾ ਭੁੱਲ ਰਹੀ,
ਕਦਰ ਸੁਪ ਆਪਣੇ ਵਾਲੀ,
ਪਯਾਰੀ! ਹਿਰਦੇ ਦੁੱਧ ਨਹੀਂ ।

-੧੫੯-