ਪੰਨਾ:ਲਹਿਰਾਂ ਦੇ ਹਾਰ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਮੋਹਿਤ ਇਸ ਰੂਪ ਸੁਹਾਵੇ
ਫੌਰ ਕਮਲ ਜਿਉਂ ਵੱਧ ਰਿਹਾ,
ਲਪਟ ਰਿਹਾ ਇਸ ਰੂਪ ਲਪਟ ਨੂੰ,
ਚਾਂਦਨਿ-ਚੰਦ ਚਕੋਰ ਜਿਹਾ।
ਸੂਰਤ ਪਯਾਰੀ, ਸਭ ਤੋਂ ਨਜ਼ਾਰੀ
ਬੈਠੀ ਨੈਣਾਂ ਵਿੱਚ ਸਦਾ,
ਕਰ ਮੋਹਿਤ ਖਿੱਚੇ ਜਿਉਂ ਗੱਡੀ
ਡੋਰ ਰੱਖਦੀ ਖਿੱਚ ਸਦਾ ੫੦

ਪੁਸ਼ਪਾਵਤੀ:-
ਰੂਪ ਸਦਾ ਰਹਿਣਾ ਹੈ ਨਾਹੀਂ,
ਢਲ ਜਾਵੇ ਏ ਸਮੇਂ ਫਿਰੇ,
ਸੂਰਜ ਜੋਬਨ ਦੇ ਵਲ ਨਾਲੇ
ਰੂਪ ਜਯੋੜ ਭੀ ਢਲਕ ਢਰੇ।
ਰੋਗ ਕੁਈ ਇਸ ਰੂਪ ਸੁਹਾਵੇ
ਮਾਰ ਚਪੇੜਾਂ ਨਾਸ਼ ਕਰੇ,
ਸੁੰਦਰ ਚਿਹਰੇ
ਚੂੰਢੀ ਵੱਢ ਉਦਾਸ ਕਰੇ।
ਚੰਦਾਵਤ ! ਹੈ ਬਹੁਤ ਕਚੇਰੀ ।
ਪਰ ਆਪਦੇ ਓਟ ਲਈ !
ਏਸ ਪ੍ਰੇਮ ਦੀ ਗੂੰਜ ਕਠਨ ਹੈ,
ਉਠੇ ਨ ਉਲਟੀ ਚੋਟ ਲਈ !

-੧੬੦ -