ਪੰਨਾ:ਲਹਿਰਾਂ ਦੇ ਹਾਰ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵ ਜੰਤੁ ਉਪਾਇ ਇਸ ਧਰਤਿ ਉਤ,
ਦਿੱਤੀ ਖੁਲੁ ਫਲ ਮੁਲ ਦੇ ਖਾਨੇ ਦੀ ॥
ਕਾਣੀ ਵੰਡ ਕਿਉਂ ਵੰਡਣੇਂ ਬਾਗ਼ਬਾਨਾਂ !
ਝੂਠੇ ਹੱਕ ਹਕੂਕ ਜਮਾਨੇ ਦੀ ?

ਬਾਗਬਾਨ:ਮੂਰਖ ਪੰਛੀਆ ! ਭੁੱਧ ਨੂੰ ਸਾਰ ਨਾਹੀਂ।
ਤੈਨੂੰ ਅਕਲ ਨਾ ਮਿਲੀ ਸਰਕਾਰ ਕੋਲੋਂ ।
ਹੈ ਸਰਦਾਰ ਇਸ ਧਰਾ ਦਾ ਆਦਮੀ ਏ
ਵੱਡਾ ਬਣਨਾ ਹੈਂ ਤੂੰ ਸਰਦਾਰ ਕੋਲੋਂ ।
ਤੂੰ ਕੀ ਹੱਕ ਹਕੂਕ ਨੂੰ ਸਮਝ ਸਕੇ ?
ਸਮਝ ਮੰਗ ਤੂੰ ਓਸ ਕਰਤਾਰ ਕੋਲੋਂ ।
ਨਹੀਂ ਭੁੱਲ ਜੋ ਬਣੀ ਹੈ ਸਿਰੇ ਤੇਰੇ,
ਹਾਂ, ਬਣੀ ਹੈ ਜਗਤ ਸਰਦਾਰ ਕੋਲੋਂ !

ਤੋਤਾ:ਭਲਾ ਰੱਬ ਦਾ ਹੋਇ ਓ ਬਾਗਬਾਨਾਂ !
ਐਸੀ ਅਕਲ ਨਾ ਅਸਾਂ ਨੂੰ ਜਿਨ੍ਹਾਂ ਪਾਈ !
ਜੇੜੀ ਅਕਲ ਦਾ ਮੁਲ ਹੈ ਵਿਤਕਰਾ ਓਇ,
ਵੰਡ ਵੰਡ ਕੇ ਖੰਡ ਜੋ ਕਰੇ ਰਾਈ ।
ਜੇੜੀ ਪਯਾਰ ਤੋਂ ਏਕਤਾ ਕੱਟ ਸੱਟੇ
ਜੁਦਾ ਜੁਦਾ ਦੀ ਜਾਂਵਦੀ ਲੀਕ ਲਾਈ।
ਮੇਰੀ ਮੇਰੀ ਦੀ ਬੰਨ ਤੇ ਹੱਦ ਪਾਵੇ
ਤੇੜ ਤੇੜ ਕਰਦੀ ਤੁਰਦੀ ਛੁਰੀ ਜਾਈ।

-੧੬੨