ਪੰਨਾ:ਲਹਿਰਾਂ ਦੇ ਹਾਰ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾ ਸਕਾਂ।

ਦਿਲ ਵਰਜਿਆ ਨਹੀਂ ਰਹਾਂਦਾ
ਜਾ ਖਹਿੰਦਾ ਓਸ ਟਿਕਾਣੇ,
ਇਕ ਲਾਮਕਾਨੀ ਤੇਰਾ।
ਜਾ ਉਸਦੇ ਬੁਰਜ ਸਿਆਣੇ
ਵਿਚ ਸਯਾਣ ਆਪ ਗੁੰਮ ਹੁੰਦਾ
ਰਹੇ ਅਗਾਂ ਪਿਛਾਂ ਨਾ ਜੋਗਾ,
ਜਦ ਮੁੜਦਾ, ਰਸ ਵਿਚ ਗੁਟਕੇ
ਪਰ ਦੱਸੇ ਨਾ ਕੁਝ ਜਾਣੇ ॥੩੪॥

ਉੱਚੀ ਨਜ਼ਰ।



ਉੱਚਾ ਉੱਠ ਜ਼ਿਮੀਂ ਤੋਂ ਪਰੇ,
ਤੈਨੂੰ ਖੰਭ ਰੱਬ ਨੇ ਲਾਏ,
ਉਹ ਕਿਉਂ ਰਿੜੇ ਗੋਡਿਆਂ ਪਰਨੇ
ਜੋ ਉਡ ਅਸਮਾਨੀਂ ਜਾਏ?
ਉੱਚੀ ਨਜ਼ਰ ਤੇ ਹਿੰਮਤ ਉੱਚੀ,
ਦਾਈਆ ਉੱਚਾ ਰੱਖੀਂ,
ਅਰਸ਼ੀ ਤਾਣ ਜਿਹਦੇ ਹੋ ਪੱਲੇ
ਉਹ ਕਿਉਂ ਭੱਜੇ ਆਏ? ॥੩੫॥


ਜੋ ਦੇਸ਼ ਕਾਲ ਵਿਚ ਨਾ ਹੋਵੇ ।

- ੨੬ -