ਪੰਨਾ:ਲਹਿਰਾਂ ਦੇ ਹਾਰ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਵੱਲੀ ਝਾਕ।

ਤਟ ਤੇ ਬੈਠ ਮੁਨੀ ਜੀ ਬਾਂਕੇ
ਦਹ ਵੱਲੋਂ ਹੀ ਝਾਕ ਰਹੇ,
ਬਲ ਵੰਨੇ ਫਿਰ ਜਲ ਵੰਨੇ ਤੇ
ਫਿਰ ਥਲ ਫਿਰ ਜਲ ਤਕ ਰਹੇ
ਗਰਦ ਪੈਣ ਤੇ ਭਿੱਜਣ ਕੋਲੋਂ
ਦੁਹੁ ਗੱਲੋਂ ਇਉਂ ਪਾਕ ਰਹੇ,
ਪਰ ਆਖ਼ਰ ਨੂੰ ਅੰਨ ਪਾਣੀਓ
ਵਾਂਜੇ ਗਏ, ਦੁਫਾਕ ਰਹੇ ॥੩੬॥

ਹੋਦੋਂ ਪਾਰ ਨ ਹੋਈ।


ਉੱਡੀ ਉੱਡ ਚੜੀ ਅਸਮਾਨੀਂ
ਬਦਲਾਂ ਤੇ ਜਾ ਬੈਠੀ ਛੋ,
ਓਥੇ ਭੀ ਅਸਮਾਨ ਇਹੋ, ਹਾਇ
ਤਣਿਆਂ ਨੀਲਾ ਸਿਰ ਸਿਰ ਟੋਪ
ਉੱਡੀ ਹੋਰ ਤਬਕ ਚੌਦਾਂ ਤੇ
ਨਖਕੱਤਰਾਂ ਤੋਂ ਲੰਘੀ ਦੂਰ,
ਨਾਲੋ ਨਾਲ ਰਿਹਾ ਸਿਰ ਘੁੰਮਦਾ
ਚੱਕਰ ਦੇਦਾ ਨਾਲ ਘੋਪ ॥੧੧੩॥

-੨੭ -