ਪੰਨਾ:ਲਹਿਰਾਂ ਦੇ ਹਾਰ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਵੇਂ ਨ ਫਧੰਦਾ।

ਦੇ ਦਰਸ਼ਨ ਅੱਖਾਂ ਮਸਤਾਂਦਾ
ਪਾਇ ਤਣਾਵਾਂ ਕੱਸਦਾ,
ਝਰਨਾਟਾਂ ਜੋ ਜਾਣ ਨ ਝੱਲੀਆਂ
ਮਨ ਨੂੰ ਪਾ ਪਾ ਦੱਸਦਾ,
ਬੁੱਲਾਂ ਤੇ ਬਹਿ ਕਦੇ ਆਪ ਆ
ਹੱਸੇ ਰਸੇ ਰਸਾਵੇ,
ਅੰਦਰ ਵੜੇ, ਵਲਵਲੇ ਛੇੜੇ,
ਤੁਣਕੇ ਦੇ ਦਿਲ ਖੱਸਦਾ॥੩੮॥

ਮੋਹੀ ਮੱਤੀ ਤੇ ਰਸਲਹਿਰੀ
ਫੜਨ ਉੱਠਾਂ, ਉਠ ਨੱਸਦਾ
ਮਿਲਿਆਂ ਫੜਿਆਂ ਹੱਥ ਨ ਆਵੇ
ਵੱਸ ਕਿਸੇ ਨਹੀਂ ਵੱਸਦਾ,
ਕੋਮਲ ਪਯਾਰ ਬੁੱਲਾਂ ਦੇ ਆਦਰ
ਕਿਵੇਂ ਫਪੀਂਦਾ ਨਾਹੀਂ,
ਪਾਇ ਭੁਲੇਵਾਂ ਤਿਲਕ ਜਾਂਵਦਾ,
ਗਲਵੱਕੜੀ ਨਹੀਂ ਫਸਦਾ॥੩੯॥

- ੨੮ -