ਪੰਨਾ:ਲਹਿਰਾਂ ਦੇ ਹਾਰ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਗ ਦੀ ਸੁਰ।

ਸੁਰ ਇਕ ਕੋਮਲ ਗਲਿਓਂ ਨਿਕਲੀ
ਮੇਰੇ ਪਾਸ ਖੜੋਤੀ ਆ,
ਕੰਬੇ ਤੇ ਲਹਿਰੇ ਥਰਰਾਂਦੀ
ਦਿੱਤੀ ਇਕ ਝਰਨਾਟ ਛਿੜਾਇ,
ਆਪਾ ਕੰਬ ਰੂਰ ਹੋ ਗਿਆ,
ਸ਼ਪਨ ਵੰਨ ਰੰਗ ਰੂਪ ਅਰੂਪ,
ਅਰਸ਼ ਕੁਰਸ਼ ਦੇ ਬੂਟੇ ਤੁੰਮੇਂ
ਲਾ-ਮਕਾਨੀ ਡੋਬ ਡੁਬਾਇ ॥੪੦॥

ਜਿਤ ਵਲ ਨਜ਼ਰ ਉਤੇ ਵਲ ਸੱਜਣ।



ਨੈਣਾਂ ਦੇ ਵਿਚ ਸਜਨ ਬਹਾਇਆ
ਉਹ ਹੇਠਾਂ ਨੂੰ ਧਸਿਆ,
ਧਸਿਆ ਅੰਦਰਲੇ ਦੇ ਅੰਦਰ।
ਜਾਂ ਡੂੰਘਾਈਂ ਫਸਿਆ,
ਨੈਣ ਮੀਟਿਆਂ ਅੰਦਰ ਦਿਸਦਾ,
ਖੁਲਿਆਂ ਬਾਰੂ ਦਿਸਦੇ,
ਜਿਤ ਵਲ ਨਜ਼ਰ ਉਤੇ ਵਲ ਦਿਸਦਾ,
ਵਣੁ ਤਿਣ ਸੱਜਣ ਵਸਿਆ ॥੪੧॥

- ੨੯ -