ਪੰਨਾ:ਲਹਿਰਾਂ ਦੇ ਹਾਰ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਜੀਵਨ ਕੀ ਹੈ?


ਪਾਰੇ ਦੇ ਡਲ ਵਾਂਙ ਛੰਭ ਇਕ
ਚਿੱਟਾ ਸਾਫ ਸੁਹਾਵਾ,
ਮੂੰਹ ਮੂੰਹ ਭਰਿਆ, ਡਲ੍ਹ ਡਲ੍ਹ ਕਰਦਾ,
ਦੱਸੇ ਅਜਬ ਦਿਖਾਵਾ।
ਨਿੱਕੀ ਨਿੱਕੀ ਰਿਵੀ ਰੁਮਕਦੀ,
ਲਹਿਰ ਉਠੇਂਦੀ ਨਿੱਕੀ,-
ਕਰਦੀ ਪ੍ਯਾਰ, ਗਲੇ ਜਲ ਲਗਦੀ,
ਵਗਦੀ ਪੌਣ ਲਡਿੱਕੀ।
ਚੰਦ ਅਕਾਸ਼ਾਂ ਦੇ ਵਿਚ ਫਿਰਦਾ
ਜਲ ਵਿਚ ਝਾਤੀ ਮਾਰੇ,
ਜਲ ਨਿਰਮਲ ਉਸ ਜੱਫੀ ਪਾਕੇ
ਅਪਣੇ ਵਿੱਚ ਉਤਾਰੇ।
ਇਕ ਚੰਦਾ ਵਿਚ ਅੰਬਰ ਫਿਰਦਾ
ਰੂਪ ਅਡੋਲ ਸੁਹਾਵੇ,

-੪੩-