ਪੰਨਾ:ਲਹਿਰਾਂ ਦੇ ਹਾਰ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਆਪਾ ਪਿਆ ਸਦੱਕੜੋ ਹੋਵੇ
ਕਿਸਤੋਂ, ਪਤਾ ਨ ਲੱਗੇ,
"ਕਿਸਦੇ ਪਯਾਰ ਖਿਓਂਦਾ ਜਾਵੇ?
ਕੌਣ ਪਿਆ ਸੂ ਠੱਗੇ?
"ਕਦੇ ਅਕਲ ਵਿਚ ਆਵੇਂ ਜਿੰਦੇ!
ਦਾਨੀ ਹੋ ਹੋ ਸੋਚੇ,
"ਸੋਚੀਂ ਤਰੈਂ, ਤੂੰ ਤੇ ਭੁੱਬਾਂ,
ਉਛਲ ਉਛਾਲੇ ਬੋਚੇ,
"ਹਕਰ ਖਾਇ ਕਿਤੋਂ ਮੁੜ ਆਵੇਂ,
ਭੇਤ ਨੇ ਸਾਰਾ ਖੁੱਲੇਕਿਉਂ ਹੋਯਾ??
"ਏ ਜੀਵਨ ਕੀ ਹੈ?
ਆਪਾ ਕਿਉਂ ਹਾਂ ਭੁੱਲੇ?
“ਹਾਇ! ਕਰਾਂ ਕੀ? ਮੈਨੂੰ ਜਿੰਦੇ!
ਖਾਵਣ ਪੀਣ ਨ ਭਾਵੇ,
“ਕੋਈ ਸਾਦ ਨ ਮੋਂਹਦਾ ਆਕੇ
ਦਿਸਦਾ ਨਾ ਪਰਚਾਵੇ।
“ਤੂੰ ਕੀ ਹੈਂ? ਤੂੰ ਦੱਸ ਅਸਾਨੂੰ,
ਅੜੀਏ! ਹੋਰ ਖਪਾ ਨਾਂ,
“ਬਹੁਤ ਰੁਲਾਯਾ ਹਈ ਅਸਾਨੂੰ,
ਭੁਲੀ ਹੋਰ ਪੁਆ ਨਾ
ਦੱਸ ਕੌਣ ਤੂੰ ? ਕੀ ਹੈ ਸਖੀਏ ?
ਹੁਣ ਦੱਸਣੋਂ ਨਾ ਨਹੀਂ ।

- ੪੭ -