ਪੰਨਾ:ਲਹਿਰਾਂ ਦੇ ਹਾਰ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਅਪਣਾ ਆਪ ਲੁਕਾਯਾ ਜਿਹੜਾ
ਖੁਹਲ ਅਸਾਨੂੰ ਦੱਸੀਂ?
“ਮੈਨੂੰ ਭਰਮ ਪਏ ਨੀਂ ਜਿੰਦੇ!
ਤੂੰ ਪਰਦੇ ਵਿਚ ਬਹਿੰਦੀ,
"ਭੋਰਾ ਝੂਪ ਦਿਖਾਵੇਂ, ਬਾਕੀ
ਲੁਕੀ ਪਰਦਿਆਂ ਰਹਿੰਦੀ,
ਨਿੱਕੀ ਰਮਜ਼ ਅਕਲ ਦੀ ਮਾਰੇ,
ਹੋਰ ਨ ਕੁੱਝ ਦਿਖਾਵੇਂ,
"ਬਾਕੀ , ਆਪਾ ਲੁਕਿਆ ਤੇਰਾ,
ਸਾਨੂੰ ਨਾ ਦਿਸ ਆਵੇਂ।
“ਜਦੋਂ ਵਲਵਲੇ ਸਿੱਕਾਂ ਸੱਥਾਂ,
ਖਿੱਚਾਂ ਪੈਣ, ਹਿਲਾਵਨ,
"ਕਸਕ ਕਸਕਦੀ ਟੁੱਬ ਝੰਝੋਲੇ,
ਹਿੱਲ ਹਿਰੋਲੇ ਆਵਨ,
ਤਦੋਂ ਕਰਾਂ ਕੀ, ਜਿੰਦੇ ਮੇਰੀ!
ਕਿੱਥੋਂ ਉਹ ਕੁਛ ਲਯਾਵਾਂ,
ਜਿਸਦੇ ਨਾਲ ਅਪੂਰਨ ਹੋਈ
ਤੈਨੂੰ ਭਰ ਦਿਖਲਾਵਾਂ?
ਹਾਇ! ਦੱਸ ਤੂੰ ਜਿੰਦੜੀ! ਮੈਨੂੰ,
ਮੈਂ ਰੋ ਰੋ ਮਰ ਲੱਥੀ,
"ਤੂੰ ਖੁਹਲ ਦਿਖਾ ਦੇ
ਅਪਨਿ ਕਲਾ ਦੀ ਹੱਥੀ।

- ੪੮