ਪੰਨਾ:ਲਹਿਰਾਂ ਦੇ ਹਾਰ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



"ਖੁਹਲੋਂ ਭੇਤ, ਹਸਾਵੀਂ ਸਾਨੂੰ,
ਫਿਰ ਤੂੰ ਸੁਹਣਿਆਂ ਹੱਸੀਂ?"
'ਸਰਰ ਸਰਰ' ਇਕ ਧੁਨੀ ਅਨੋਖੀ
ਉਸ ਸਰ ਵਿੱਚੋਂ ਆਈ,
ਮਾਨੋਂ ਕੁਈ ਅਪਸਰਾ ਜਲ ਤੋਂ
ਸੂਰ ਪਯਾਰੀ ਵਿਚ ਗਾਈ
ਫਿਰ ਆਨਾ, ਫਿਰ ਆਨਾ ਆਨਾ,
ਆਨਾ ਆਨਾ ਆਨਾ,
ਫਿਰਜੀ,ਫਰਜੀ, ਫਿਰਵਿਰ, ਫਿਰਫਿਰ
ਫਿਰ ਆਨਾ, ਫਿਰ ਆਨਾ
ਠੰਢਾ ਸਾਹ ਸਹੂਲਤ ਵਾਲਾ
ਮੁਟਿਆਰ ਨੂੰ ਆਇਆ,
ਆਸਾਂ ਬੰਨ ਉਮੇਦਾਂ ਲੜਾਈ,
ਕਦਮ ਪਿਛਾਹਾਂ ਪਾਇਆ।
ਸੂਰਜ ਅਜੇ ਨ ਟਿੱਕੀ ਨਿਕਲੀ,
ਲਾਲੀ ਭਾਹ ਨ ਛਾਈ,
ਚਿੜੀ ਚੁਹੱਕੀ ਅਜੇ ਨ ਹੋਸੀ
ਪਹੁ-ਫੁਟ ਅਜੇ ਨ ਆਈ
ਉਹ ਮੁਟਿਆਰ ਕਈ ਦਿਨ ਮਗਰੋਂ
ਇਕ ਦਿਨ ਅੰਮ੍ਰਿਤ ਵੇਲੇ
ਉਸ ਸਰ ਦੇ ਫਿਰ ਕੰਢੇ ਆਈ,
ਲੈ ਦਿਲ-ਵਹਿਣ ਝਮੇਲੇ!

- ੫੭ -