ਪੰਨਾ:ਲਹਿਰਾਂ ਦੇ ਹਾਰ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰਰ ਫਿਰਰ ਫਿਰ ਫਿਰ ਫਿਰ ਫਿਰਫਿਰ
ਫਿਰ ਆਈਂ ਫਿਰ ਆਈਂ।
ਆਈਂ ਫਿਰ ਫਿਰ ਫਿਰਰ ਫਿਰ ਤੂੰ
ਫਿਰ ਆਈਂ ਫਿਰ ਆਈ ਹੈ।
ਸਟ ਕੇ ਧੌਣ ਉਹਨਾਂ ਦੇ ਵਾਂਙ,
ਠੰਢਾ ਸਾਹ ਖਿਚਾਂਦੀ,
ਟੁਰ ਗਈ ਫੇਰ, ਹਾਹੁਕੇ ਲੈਂਦੀ,
ਗਿਣ ਗਿਣ ਕਦਮ ਧਰੇਂਦੀ।
ਫਿਰ ਆਈ ਇਕ ਸ਼ਿਖਰ ਦੁਪਹਿਰੀ
ਸੂਰਜ ਸਿਰ ਤਲਵਾਇਆ;
ਸਰਵਰ ਪੌਣਾਂ ਨਾਲ ਭਰ ਗਿਆ
ਪਰ ਇਕ ਰੂਪ ਵਟਾਇਆ
ਸਭ ਸਿੱਧੇ ਹਨ ਖੜੇ ਹੋ ਗਏ,
ਸਿਰ ਸੂਰਜ ਦੇ ਵੰਨੇ,
ਨਿਹੁੜਾਈ ਗਰਦਨ ਨਹੀਂ ਕੋਈ,
ਜਿਉਂ ਜੋਗੀ ਟਕ ਬੰਨ
ਮੁਸਕਾਈ ਤੇ ਨੀਝ ਲਾਇ ਕੇ ,
ਦੇਖ ਦੁਖ ਫਿਰ ਰੋਈ
ਹੇ ਸਰਵਰ! ਮੈਂ ਮੁਸ਼ਕਲ ਤੈਥੋਂ।
ਅਜੇ ਹੱਲ ਨਹੀਂ ਹੋਈ।
ਕੀ ਸਿਰ ਚੱਕ ਤੱਕਣਾਂ ਉੱਪਰ,
ਅਸਮਾਨਾਂ ਧਿਰ ਤਕਣਾਂ?

- ੫੫ -