ਪੰਨਾ:ਲਹਿਰਾਂ ਦੇ ਹਾਰ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਣੀ ਦੇ ਗਲ ਲੱਗ ਕਿਤੋਂ ਹੈ।
ਭਾਗਭਰੀ ਹੋ ਆਈ।
ਖੁਲੀ ਅਚਾਨਕ ਅੱਖ ਨਾਰਿ ਦੀ
ਤੱਬਕ ਉਠੀ ਕਹਿ “ਹਾਏ,
ਇਸ ਅੱਖ-ਮੀਟੇ ਦੇ ਹੈਂ ਅੰਦਰ
ਕੀ ਕੌਤਕ ਵਰਤਾਏ?
“ਬਾਹਰ ਦੀ ਕੁਦਰਤ ਦੇ ਵਾਂਙ
ਠੰਢਕ ਅੰਦਰ ਛਾਈ,
ਛਾਤੀ ਸੀਤਲ ਹੋਈ ਦਿਸਦੀ
ਘਟਦੀ ਹੈ ਘਬਰਾਈ?
ਉੱਠ ਟੁਰੀ ਵਲ ਛੰਭ ਫੇਰ ਓ,
ਸਹਿਜੇ ਸਹਿਜੇ ਆਕੇ
ਕੰਢੇ ਤੇ ਆ ਖੜੀ ਹੋ ਗਈ,
ਰਹੀ ਭਚੱਕ ਤਕਾਕੇ ਨੇ
ਬੰਦ ਬੰਦ ਉਹ ਡੋਡੀ ਰੋਡੀ
ਤੋੜ ਤੋੜ ਸਿਰ ਮੁਹਰਾਂ,
ਧੁਰੋਂ ਅੰਦਰੋਂ ਖਿੜ ਖਿੜ ਖੁਲੀਆਂ,
ਰੰਗ ਹੋਰ ਦੇ ਹੋਰਾਂ
ਫਾੜੀਆਂ ਵਾਲੇ ਵਾਂਙ ਕਟੋਰੇ
ਜਿਉਂ ਕਚਕੌਲ ਸੁਹਾਵੇ,
ਲਾਲੋ ਲਾਲ ਖਿੜੇ ਤੇ ਵਿਗਸੇ ॥
ਚੁਹਿ ਲੁਹਿ ਦੰਗ ਰੰਗਾਵੇ।

- ੫੮ -