ਪੰਨਾ:ਲਹਿਰਾਂ ਦੇ ਹਾਰ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੇੜਾ।


ਫੁਲ ਫਲ ਦੇਣੋ ਹੁੱਟ ਗਏ ਇਕ ਸੰਤਰੇ ਦੇ ਬੂਟੇ ਨੂੰ ਬਾਲਣ
ਲਈ ਵੱਢ ਕੇ ਲੈ ਜਾ ਰਹੇ ਸਮੇਂ ਦੇ ਦਿਲ ਤਰੰਗ:-



ਸ਼ਾਖਾਂ ਇਕ ਸੰਤਰੇ ਦੀਆ
ਵੱਢ ਕੁਹਾੜੇ ਨਾਲ,
ਜਾਂਦੀਆਂ ਲਦੀਆਂ ਗੱਡ ਤੇ
ਕਹਿੰਦੀਆਂ ਹੋ ਬੇਹਾਲ:-



ਜਦ ਸਾਂ ਖੇੜੇ ਖਿੜਦੀਆਂ
ਰਹਿੰਦੀਆਂ ਮੁਸ਼ਕ ਮਚਾਇ
ਫਲਦੀਆਂ ਜੋਬਨ ਮੱਤੀਆਂ
ਰਸਭਰੀਆਂ ਰੰਗ ਲਾਇ ।



ਆਦਰ ਭਰੀਆਂ ਅੱਖੀਆਂ
ਚੁੰਮਣ ਸਾਡੇ ਪੈਰ,
ਜੀਭਾਂ ਸਿਫਤ ਸਲਾਹ ਦੀਆਂ
ਆ ਆ ਮੰਗਣ ਖੈਰ ।



ਦਿਲ ਝੁਕਦੇ ਆ ਸਾਹਮਣੇ
ਖਿੜਦੇ ਲੈ ਵਿਸਮਾਦ,
ਛੂਤ ਅਸਾਡੇ ਖੇੜਿਓਂ
ਜਗ ਨੂੰ ਕਰਦੀ ਸ਼ਾਦ ।



ਛਡਿਆ ਜਦ ਖਿੜਨਾ ਅਸਾਂ
ਰੰਗ ਰੂਪ ਰਸ ਨਾਲ,


- ੮੪ –