ਪੰਨਾ:ਲਹਿਰ ਹੁਲਾਰੇ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-ਜਮਨਾਂ ਦਾ ਜਲ ਰੋਜ਼ ਪਹੁੰਚਸੀ ਨਾਵੋ ਬੈਠੇ ਅੰਦਰ'ਮੈਂ ਕਹਿਆ: ਪਰ ਜਮਨਾ ਦਰਸ਼ਨ ਕਿਵੇਂ ਪਿਤਾ ਜੀ ਹੋਵੇ ? ਦਰਸ਼ਨ ਬਾਝੋ ਮਨ ਨਹੀਂ ਪਤੇ ਨੇਮ ਨੇਮਤਾ ਖੋਵੇ ! ਪਿਤਾ ਤਦੋਂ ਇਹ ਲਾਠ ਬਨਾਈ ਉੱਚੀ ਬਹੁਤ ਕਰਾਈ। ਜੋ ਮੰਦਰ ਦੇ ਅੰਦਰ ਰਹਿੰਦੜਾਂ ਮੈਂ ਦਰਸ਼ਨ ਨਿਤ ਪਾਈਂ । • ਬੇਲ-ਭੁਆਨੀ ਲਾਠ ਏਸ ਦਾ ਨਾਮ ਤਦੋਂ ਸੀ ਭਾਈ ! ਓ ਲਾਠ ਪਿਸ਼ੌਰਾ ਫਿਰ ਲੋਕਾਂ ਨੇ ਇਸ ਦੀ ਅੱਲ ਪਕਾਈ । ਪਿਤਾ ਮਰੇ ਜਦ ਜੰਗ ਵਿਚਾਲੇ | ਘਰ ਦੀ ਜੋ ਸੀ ਨਾਰੀ ਹਰ ਇਕ ਅਗ ਚੜੀ, ਸੜੇ ਮੋਈ, ਫੜੇ ਨ ਆਕੇ ਖਾਰੀ ! - --