ਪੰਨਾ:ਲਹਿਰ ਹੁਲਾਰੇ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

<ਅਹ ਦੇਖੋ ਜੋ ਖੜੀ ਸਾਹਮਣ | ਰੋਂਦੀ ਹੈ ਦਰਹਾਲ* | ਮਹਿਰਾਬਾਂ ਤੇ ਕੰਧਾਂ ਦੇਖੋ ਕੁਝ ਰਹੀਆ ਕੁਛ ਗਈਆਂ, ਪਰ ਏਹ ਲਾਠ ਪਿਤਾ ਜੀ ਮੇਰੇ ਸਹੀ ਸਲਾਮਤ ਰਹੀਆਂ। ਇਤਨੇ ਨੂੰ ਇਕ ਮਧਰਾ ਭਰਵਾਂ ਕੁਲਹਾ ਪਹਿਨੇ ਆਯਾ; ਗਲ ਸਮੂਰ ਦਾ ਤਿੱਲੇ ਵਾਲਾ | ਚੋਗਾ ਲੰਮਾਂ ਪਾਯਾ । ਮਲੇਛ ਮਲੇਛ ਕਹਿ ਬੇਲਾਂ ਉੱਡੀ ਫਿਰ ਨਜ਼ਰੀ ਨਹੀਂ ਆਈ ਕੁਤਬ ਦੀਨ ਦੀ ਸੀ ਇਹ ਸਰਤ ਜੋ ਕਿਧਰੋਂ ਤੁਰ ਆਈ। *ਕਈ ਆਖਦੇ ਹਨ ਕਿ ਇਹ ਦੁਸਰੀ ਲਾਠ ਇਲਤਮਸ਼ ਨੇ, ਕਈ ਅਲਾਉਦੀਨ ਨੇ, ਸ਼ੁਰੂ ਕੀਤੀ ਸੀ ਜੋ ਸਿਰੇ ਨਹੀਂ ਚੜ੍ਹੀ । ਕੁਤਬਦੀਨ ਦੀ ਕਬਰ ਲਾਹੌਰ ਅਨਾਰਕਲੀ ਵਿਚ ਬਣੀ ਹੋਈ ਹੈ । -੬੯