ਪੰਨਾ:ਲਹਿਰ ਹੁਲਾਰੇ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚੁੱਪ ਚਾਪ ਬਿਨ ਬੋਲੇ ਫਿਰਦੀ ਘੁੰਮਰ ਸਾਰੇ ਪਾਂਦੀ, ਚੱਕਰ ਦੇਂਦੀ ਤੇ ਸਾਹ ਭਰਦੀ ਫਿਰ ਕਬਰੇ ਵੜ ਜਾਂਦੀ । ਤੁਬਕ ਅਸਾਂ ਜਦ ਅੱਖ ਉਘਾੜੀ ਨਜ਼ਰੀਂ ਕੁਛ ਨਾ ਆਯਾ । ਸੁੰਦਰ ਥਾਵਾਂ ਦਾ ਓ ਖੋਲਾ | ਚਾਰ ਚੁਫੇਰ ਸੁਯਾ । ਸਭ ਵੈਰਾਨ ਜਗਾਂ ਹਨ ਹੋਈਆਂ ਖੋਲੇ ਹਨਗੇ ਬਾਕੀ, ਪਰ ਏ ਲਾਠ ਕੁਤਬ ਦੀ ਕਯਮ ਜਿਉਂ ਕੀ ਤਿਉਂ ਹੈ ਆਕੀ,ਕਈ ਸੌ ਬਰਸ ਸਮੇ ਸੰਗ ਲੜਦੀ, ਤੱਤਾਂ ਘੋਲ ਘੁਲਾਂਦੀ, ਜਿਉਂ ਕੀ ਤਿਉਂ ਹੈ ਖੜੀ ਏਸ ਥਾਂ ਉਮਰਾ ਅਜੇ ਰਹਾਂਦੀ। -੧00