ਪੰਨਾ:ਲਹਿਰ ਹੁਲਾਰੇ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਈ ਪਯਾਰ ਲਾਡ ਨਿਤ ਹੁੰਦੇ ਸੀ ਕਈ ਲੋਕ ਗੀਤ ਸੁਣਾਂਦੇ ਸੀ । ਦਿਨ ਰਾਤ ਮੌਜ ਹੀ ਰਹਿੰਦੀ ਸੀ, ਕੁਈ ਮੁਸ਼ਕਲ ਕਦੇ ਨ ਪੈਂਦੀ ਸੀ, ਨਹੀਂ ਚਿੰਤਾ ਆ ਕੇ ਖਹਿੰਦੀ ਸੀ ਮੈਂ ਲੋੜ ਉਨਾਂ ਸਿਰ ਬਹਿੰਦੀ ਸੀ । ਇਹ ਕਹਿਕੇ ਗੰਗਾ ਰਾਮ ਹਰੀ ਲਟ ਪੰਛੀ ਪਟ ਪਟ ਪੜਦੇ ਸੀ, ਖਾ ਚੂਰੀ ਮੁੜ ਮੁੜ ਕਹਿੰਦੇ ਸੀ ਕਈ ਟੱਪੇ ਯਾਦਾਂ ਜੁੜਦੇ ਸੀ । ਏ ਭਯਾਨਕ ਬੋਲੀ ਰਸ ਭਰੀ ਸੁਣ ਕੰਬੀ ਸਰੀ ਡਾਰ ਬੜਾ | ਕਛ ਸਮਝ ਸਕੇ ਨਾ ਕੀ ਹੋਯਾ, ਇਹ ਕੀ ਬਚਦਾ ਹੈ ਸਬਜ਼ ਚਿੜਾ?

  • ਗੰਗਾ ਰਾਮ ਨੂੰ ਪਿੰਜਰੇ ਵਿਚ ਪਹਿਲੀ ਗਲ ਲੋਕੀ ਇਹੋ ਬੋਲੀ ਸਿਖਾਲਦੇ ਹਨ: “ਲਟ ਪਟ ਪੰਛੀ ਚਤੁਰ ਸੁਜਾਨ | ਸਭ ਦਾ ਦਾਤਾ ਸੀ ਭਗਵਾਨ । ਪੜੇ ਗੰਗਾ ਰਾਮ ??

-੧੪੯