ਪੰਨਾ:ਲਹਿਰ ਹੁਲਾਰੇ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਐਦਾਂ ਸਚ, ਬਾਉਲੀ ਹੁੰਦੀ, ਆਪੇ ਦੇ ਵਿਚ ਆਂਦੀ, ਆਪੇ ਤੋਂ ਹੈ ਬਾਹਰ ਗਰਕਦੀ ਸੁੰਨ ਮੁੰਨ ਹੋ ਜਾਂਦੀ, ਤੁਰਦੀ, ਅਝੁਕ, ਬੈਠ ਉਠ ਤੁਰਦੀ ਸਹਿਜੇ ਸਹਿਜੇ ਆਈ, ਓਸ ਛੰਭ ਤੇ ਆਣ ਖਲੋਤੀ, ਮੌਜ ਦੇਖ ਟਕ ਲਾਈ । ਆਖੇ ਵਾਹਵਾ ਜੋਬਨ ਮੱਤੇ ਸੁੱਭਰ ਭਰੇ ਸੁਹਾਵੇ ! “ਠੰਢ ਪਈ ਤੋਂ ਦੇਖ ਰੂਪ ਨੂੰ ਸੁਹਣੇ ਸਜੇਤਲਾ ਵੇ ! ਕਿਉਂ ਤੂੰ ਸੁਹਣਾ ਸੁਖੀ ਦਿਸੀਵੇਂ ਲਹਿਰਾਂ ਲਏ ਹੁਲਾਰੇ ? ਜੀਵਨ ਦੇ ਕੀ ਭੇਤ ਖੁਲੇ ਹਨ ਪਰ 'ਆਨ, ਪਿਆਰੇ ! . ਕਿਉਂ ਸੰਤੁਸ਼ਟ, ਰੱਜਿਆ, ਰਾਜ਼ੀ, ਬਿਨ ਹਸਰਤ ਦਿਸ ਆਵੇਂ ? -੧੩੨