ਪੰਨਾ:ਲਹਿਰ ਹੁਲਾਰੇ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੂਰਜ ਅਜੇ ਨੇ ਟਿੱਕੀ ਨਿਕਲੀ. ਲਾਲੀ ਭਾਹ · ਨ ਛਾਈ, ਚਿੜੀ ਚੁਹਕੀ ਅਜੇ ਨ ਹੈਸੀ, ਪਹੁ-ਫੁਟ ਅਜੇ ਨ ਆਈ ! ਉਹ ਮੁਟਿਆਰ ਕੋਈ ਦਿਨ ਮਗਰੋਂ । ਇਕ , ਦਿਨ ਅੰਮ੍ਰਿਤ ਵੇਲੇ ਉਸ ਸਰ ਦੇ ਫਿਰ ਕੰਢੇ ਆਈ, ਲੈ ਦਿਲ-ਵਹਿਣ ਝਮੇਲੇ । ਕੀ ਦੇਖੇ ਉਸ ਸਰਵਰ ਅੰਦਰ । ਜਲ ਦੇ ਉਪਰ ਡਰਦੇ, ਗੋਲ ਗੋਲ ਤੇ ਸਾਵੇ ਸਾਵੇ ਪੱਤਰ ਡੱਲ ਝੱਲ ਕਰਦੇ । ਪਾਣੀ ਦੇ ਗਲ ਲੱਗੇ ਹੋਏ, ਕੁਛ ਹਨ ਉੱਚੇ ਹੋਏ, ਕਿੰਨਿਆਂ ਉੱਪਰ ਨਰ ਤਰੁਪਕੇ ਮੋਤੀ ਜਿਉਂ ਡਕੋਏ, ਚਮਕਣ ਤੇ ਡਲਕਣ ਏ ਤੁਪਕੇ ਕੰਬਣ ਤੇ ਫਿਰ ਟਿਕਦੇ -੧੩੪