ਪੰਨਾ:ਲਹਿਰ ਹੁਲਾਰੇ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਸਾ ਦੇਣ ਲੋਚਨਾ ਵਾਲੀ, ਨੈਣ ਜਿਵੇਂ ਕੋਈ ਸਕਦੇ । ਚਾਨਣ ਬੀ ਹੁਣ ਵਧਿਆ ਸੁਹਣਾ ਪੁਰਓਆਈ ਲੋਈ, ਪਹੁ ਦੀ ਚਿੱਟੀ ਚਾਦਰ ਵਿਛ ਗਈ, ਚਿਹ ਚਿਹ ਬਨ ਵਿਚ ਹੋਈ। ਜੋਬਨ ਦੇਖ ਮਸਤੀਆਂ ਭਰਿਆ, ਠੰਢ ਟਿਕਾਉ ਨਿਰਾਲਾ । ਦੁਣੀ ਪੱਤ ਸੁਹਾਵੀ ਸਜਿਆ, ਛੰਭ ਪੱਤਿਆਂ ਵਾਲਾ, ਕਹਿੰਦੀ ਨਾਰ: ਭਰੇ ਤੇ ਮੱਤੇ ਲਹਿ ਲਹਿ ਕਰਦੇ ਸਰ ਜੀ ! ਕੀ ਹੈ ਜੀਵਨ ? ਦੱਸੋ ਮੈਨੂੰ ਚਿੰਤਾ ਦੇਵੋ ਹਰ ਜੀ ! ਗੋਲ ਗੋਲ ਤੇ ਸਾਵੇ ਸਾਵੇ ਚੱਕਰ ਤੋਂ ਵਿਚ ਛਾਏ, ਕਿਸੇ ਕਿਸੇ ਤੇ ਪਾਣੀ ਤੁਪਕੇ ਮੋਤੀ ਜਿਉਂ ਡਲ੍ਹਕਾਏ ॥ -੧੩੫