ਪੰਨਾ:ਲਹਿਰ ਹੁਲਾਰੇ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੀ ਜੀਵਨ ਏ ਗੋਲ ਚੱਕਰੀ ਨਿਰੀ ਡਲ੍ਹਕ ਇਕ ਜਾਣਾ ? । ਪਿਆ ਨਿਤਾਣਾ ਹੈ ਸਰਵਰ ਵਿਚ, ਭੇਤ ਹਿਠਾਂਹ ਛੁਪਾਣਾ ? ਕਿੱਥੋਂ ਤੇ ਕਿਉਂ ਆਏ ਸਾਰੇ ਕੀ ਕਰਨੇ ਨੂੰ ਆਏ ? “ਚੁੱਪ ਮੁਹਰ ਹੈ ਲੱਗੀ ਸਭ ਨੂੰ ਸਿਰ ਸਿਟ ਦਿਲ ਦਿਖਲਾਏ ? ਰੁਮਕ ਰੁਮਕ ਪੱਛੋਂ ਤੋਂ ਆਈ ਪਉਣ ਪਿਆਰੀ ਝੁਲਦੀ, ਸਰ ਦੇ ਜਲ ਤੇ ਜਲ ਦੇ ਪੱਤੇ; | ਸਭ ਦੇ ਗਲ ਲਗ ਚਲਦੀ, ‘ਸਰਸ ਸਰਰ, ਸਰ ਸਰਰ ਸਰਰ ਜਿਉਂ ਧੁਨੀ ਛੰਭ ਤੋਂ ਆਵੇ, ਮਾਨੋ ਜੀਭ ਲਗੀ . ਹੈ ਸਰ ਨੂੰ ਇਹ ਗਲ ਆਖ ਸੁਣਾਵੇ:ਆਵੀਂ ਫਿਰ ਤੂੰ ਫਿਰਰ ਫਿਰ ਤੂੰ ਫਿਰ ਆਵੀਂ ਫਿਰ ਆਈ, -੧੩੬