ਪੰਨਾ:ਲਹਿਰ ਹੁਲਾਰੇ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਵਰ ਪੌਣਾਂ ਨਾਲ ਭਰ ਗਿਆ
ਪਰ ਇਕ ਰੂਪ ਵਟਾਇਆ;
ਸਭ ਸਿੱਧੇ ਹਨ ਖੜੇ ਹੋ ਗਏ,
ਸਿਰ ਸੂਰਜ ਦੇ ਵੰਨੇ,
ਨਿਹੁੜਾਈ ਗਰਦਨ ਨਹੀਂ ਕੋਈ,
ਜਿਉਂ ਜੋਗੀ ਟਕ ਬਨੇ।
ਮੁਸਕਾਈ ਤੇ ਨੀਝ ਲਾਇ ਕੇ
ਦੇਖ ਦੇਖ ਫਿਰ ਰੋਈ:-
ਹੇ ਸਰਵਰ! ਮੈਂ ਮੁਸ਼ਕਲ ਤੈਥੋਂ
ਅਜੇ ਹੱਲ ਨਹੀਂ ਹੋਈ।
ਕੀ ਸਿਰ ਚੱਕ ਤੱਕਣਾ ਉਪਰ,
ਅਸਮਨਾਂ ਧਿਰ ਤੱਕਣਾਂ?
"ਤਕਣਾਂ, ਤਕਣਾਂ ਤੇ ਫਿਰ ਤਕਣਾਂ
ਬਿਨ ਉੱਤਰ, ਨਾ ਥਕਣਾ?
ਇਸ ਤੱਕਣ ਵਿਚ ਰਹਿਣ ਹਮੇਸ਼ਾਂ
ਭੇਤ ਕਦੇ ਨਹੀਂ ਖੁਲਣਾਂ,
ਤਰਸਣ ਸਿੱਕਣ ਤੇ ਸਿਕੇ ਤੱਕਣ,
ਲੋਚਾਂ ਦੇ ਵਿਚ ਘੁਲਣਾਂ।

-੧੪੦-