ਪੰਨਾ:ਲਹਿਰ ਹੁਲਾਰੇ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਅੱਜ ਦੱਸ ਤੂੰ ਭੇਤ ਗੈਬ ਦਾ,
ਖੋਲੂ ਚੁੱਪ ਦੀਆਂ ਮੁਹਰਾਂ?
"ਜੀਭ ਛੇੜ ਕਈ ਵਾਕ ਸੁਣਾ ਦੇ,
ਕੱਟ ਅਸਾਡੀਆਂ ਅਹੁਰਾਂ?"
ਪਰ ਉਸ ਤੋਂ "ਫਿਰ ਆਵੀਂ ਫਿਰ ਤੂੰ
ਫਿਰ ਫਿਰ ਫਿਰ" ਸੱਦ ਆਈ।
ਸਿਰ ਨਿਹੁੜਾਇ ਗਈ ਉਹ ਪਯਾਰੀ,
ਹਸਰਤ ਅੰਦਰ ਛਾਈ।

ਘਟਾ ਟੋਪ ਬੱਦਲ ਹਨ ਛਾਏ,
ਗਰਮੀ ਹੈ ਬਿਲਮਾਈ,
ਨਿੱਕੀ ਨਿੱਕੀ ਰਿਵੀ ਰੁਮਕਦੀ।
ਗਲ ਨੂੰ ਜੱਫੀਆਂ ਪਾਈ।
ਅੱਖੀਂ ਸੁੱਖ ਕਲੇਜੇ ਠੰਢਕ,
ਇਸਦੇ ਮਿਲਿਆਂ ਪੈਂਦੀ,
ਛਬਿ ਛਾਂਦੀ ਚਉਫੇਰ ਏਸ ਤੋਂ
ਛਬਿ ਇਸ ਤੋਂ ਛਬਿ ਲੈਂਦੀ।
ਵਰਤੇ ਕਈ ਜ਼ਮਾਨੇ ਜਿਸ ਤੇ
ਸੀ ਇਕ ਬੋੜ ਵਡੇਰਾ,

-੧੪੧-