ਪੰਨਾ:ਲਹਿਰ ਹੁਲਾਰੇ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦੇ ਹੇਠਾਂ ਮੁਟਿਆਰ ਨੇ
ਹੈ ਲਾਇਆ ਹੁਣ ਡੇਰਾ।
ਛਾਵੇਂ ਬੈਠ ਬੋੜ ਵਲ ਤਕਦੀ
ਲੰਮੇ ਸਾਹ ਖਿਚਾਂਦੀ,
ਕਿਉਂ ਬਾਬਾ ਏ ਜੀਵਨ ਕੀ ਹੈ?
ਤਕ ਤਕ ਉਹਨੂੰ ਪੁਛੱਦੀ।
ਉੱਚੀ ਧੌਣ ਕਰੇਂਦੀ ਤਕਦੀ,
ਨੈਣ ਗਏ ਮਿਟ ਦੋਵੇਂ,
ਮਿੱਠੀ ਨੀਂਦ ਅੰਦਰੋਂ ਆਈ,
ਟਿਕੀ ਜਿਵੇਂ ਸੀ ਓਵੇਂ।
ਉੱਧਰ ਵਾਉ ਤ੍ਰਿਖੇਰੀ ਹੋਈ,
ਬੱਦਲਵਾਈ ਪਾਈ,
ਉੱਡ ਗਈ ਸਾਰੀ ਓ ਘਟਨਾ,
ਧੁੱਪ ਨਿਕਲ ਕੁਛ ਆਈ।
ਸੂਰਜ ਢਲ ਹੇਠਾਂ ਹੋ ਟੁਰਿਆ,
ਕੁਝ ਜੋਬਨ ਬੀ ਢਲਿਆ।
ਤਿੱਖਾ ਤੇਜ ਹੋ ਗਿਆ ਮੱਠਾ,
ਨੀਵਾਂ ਹੋ ਜੋ ਚਲਿਆ।

-੧੪੨-