ਪੰਨਾ:ਲਹਿਰ ਹੁਲਾਰੇ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੌਣ ਵਧੇਰੀ ਠੰਢੀ ਹੋ ਗਈ,
ਜਿਵੇਂ ਹਿਮਾਲਯ ਜਾਈ,
ਪਾਣੀ ਦੇ ਗਲ ਲੱਗ ਕਿਤੋਂ ਹੈ।
ਭਾਗਭਰੀ ਹੋ ਆਈ।
ਖੁਲੀ ਅਚਾਨਕ ਅੱਖ ਨਾਰਿ ਦੀ
ਤ੍ਰਬ੍ਹਕ ਉਠੀ ਕਹਿ "ਹਾਏ,
"ਇਸ ਅਖ-ਮੀਟੇ ਦੇ ਹੈਂ ਅੰਦਰ
ਕੀ ਕੌਤਕ ਵਰਤਾਏ॥
"ਬਾਹਰ ਦੀ ਕੁਦਰਤ ਦੇ ਵਾਂਙੂ
ਠੰਢਕ ਅੰਦਰ ਛਾਈ,
"ਛਾਤੀ ਸੀਤਲ ਹੋਈ ਦਿਸਦੀ
ਘਟਦੀ ਹੈ ਘਬਰਾਈ।"
ਉੱਠ ਟੁਰੀ ਵਲ ਛੰਭ ਫੇਰ ਓ,
ਸਹਿਜੇ ਸਹਿਜੇ ਆਕੇ
ਕੰਢੇ ਤੇ ਆ ਖੜੀ ਹੋ ਗਈ,
ਰਹੀ ਭੰਚੱਕ ਤੁਕਾਕੇ।
ਬੰਦ ਬੰਦ ਉਹ ਡੋਡੀ ਡੋਡੀ .
ਤੋੜ ਤੋੜ ਸਿਰ ਮੁਹਰਾਂ,

-੧੪੩-