ਪੰਨਾ:ਲਹਿਰ ਹੁਲਾਰੇ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧੁਰੋਂ ਅੰਦਰੋਂ ਖਿੜਖਿੜ ਖੁਲੀਆਂ, .
ਰੰਗ ਹੋਰ ਦੇ ਹੋਰਾਂ।
ਫਾੜੀਆਂ ਵਾਲੇ ਵਾਂਗ ਕਟੋਰੇ
ਜਿਉਂ ਕਚਕੌਲ ਸੁਹਾਵੇ,
ਲਾਲੋ ਲਾਲ ਖਿੜੇ ਤੇ ਵਿਗਸੇ
ਚੁਹਿ-ਚਹਿ ਰੰਗ ਰੰਗਾਵੇ।
ਸਭ ਕਲੀਆਂ ਖਿੜਆਂ ਤੇ ਹੱਸਣ
ਦਿੱਸੇ ਖੇੜਾ ਖੇੜਾ;
ਖੇੜੇ ਦਾ ਇਕ ਫਰਸ਼ ਝਲਕਦਾ
ਕੌਲ ਫੁਲਾਂ ਦਾ ਖੇੜਾ।
ਸਾਰਾ ਸਰ ਭਰਿਆ ਇਸ ਖੇੜੇ,
ਇਸ ਖੁਸ਼ੀਆਂ ਦੇ ਖੇੜੇ,
ਜੋਬਨ ਭਰੇ ਹਿਲੋਰੇ ਵਾਲੇ
ਮਸਤੀਆਂ ਵਾਲੇ ਖੇੜੇ।
ਮੀਨਾ-ਲਗਾ-ਬਜ਼ਾਰ ਕੁਦਰਤੀ
ਸਰਵਰ ਨੇ ਹੈ ਲਾਇਆ,
ਖੇੜਾ ਸੁਹਜ, ਹੁਸਨ ਦਾ ਜਲਵਾ
ਕਰ ਜ਼ਾਹਰ ਦਿਖਲਾਇਆ।

-੧੪੪-