ਪੰਨਾ:ਲਹਿਰ ਹੁਲਾਰੇ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿੱਥੋਂ ਤਕ ਸਰਵਰ ਦੀਆਂ ਪਾਲਾਂ
ਪਾਲਾਂ ਇਹ ਹਨ ਖੜੀਆਂ,
ਸੁੰਦਰ ਖੇੜੇ ਦੇ ਵਿਚ ਖਿੜੀਆਂ,
ਬਿਨ ਪ੍ਰੋਏ ਦੇ ਲੜੀਆਂ।
ਫਾੜੀਦਾਰ ਕਟੋਰਾ ਹਰ ਇਕ, .
ਨੈਣ ਜਿਵੇਂ ਕੋਈ ਸੁਹਣੇ,
ਮਿਰਗਾਂ ਦੇ ਹਨ ਵੱਡੇ ਕਰਕੇ।
ਰੰਗ ਰੰਗਾ ਚੁਹ ਚੁਹਣੇ,
ਮਸਤੀ ਖਿੱਚ ਹਸਨ ਦੀ ਲਾਲੀ
ਭਰ ਕੇ, ਉੱਚੇ ਕਰਕੇ,
ਟਿਕਵਾਏ ਸਰਵਰ ਦੀ ਛਾਤੀ
ਸਰੀਆਂ ਦੇ ਸਿਰ ਧਰਕੇ।
ਖੁਸ਼ੀਆਂ ਦੇ ਯਾ ਚੰਦ ਅਰਸ਼ ਤੋਂ
ਲਾਲ ਲਾਲ ਹੋ ਆਏ,
ਪਹਿਨ ਚੋਲੜਾ ਯੂਸਫ ਵਾਲਾ
ਸਰਵਰ ਦੇ ਵਿਚ ਛਾਏ।
ਯਾ ਸੂਰਜ ਦੀਆਂ ਕਿਰਨਾਂ ਪੈ ਪੈ
ਸੂਰਜ ਉੱਗ ਖੜੋਤੇ,

-੧੪੫-