ਪੰਨਾ:ਲਹਿਰ ਹੁਲਾਰੇ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਰਤੀ ਨੇ ਮਿੱਠ ਚਾ ਕੀਤੇ
ਠੰਢੇ ਸਰਵਰ ਗੋਤੇ।
ਚਾਉ ਭਰੇ ਸੂਰਜ ਵਲ ਤਕਦੇ
ਉੱਮਲ ਉੱਮਲ ਪੈਂਦੇ,
ਕਰਨ ਦਿਦਾਰੇ, ਦਨ ਸਰੂਰਾਂ, .
ਝੂਮ ਝੂਮ ਰਸ ਲੈਂਦੇ
ਯਾ ਦੁਨੀਆਂ ਦੇ ਸੁਹਣੇ ਸਾਰੇ
ਲੁਕ ਕੇ ਫਿਰ ਹਨ ਆਏ,
ਖਿੜ ਖੜੇ ਹਨ ਓਸ ਥਾਉਂ ਤੇ
ਗਾਹਕ ਖ਼ਬਰ ਨ ਪਾਏ,
ਨਾ ਆਵੇ, ਨਾ ਮੁੱਲ ਕਰਾਵੇ,
ਨਾ ਲਲਚੇ, ਨਾ ਲੇਵੇ,
ਆਪ ਖਿਚੀਕੇ ਨਾ ਦੁਖ ਪਾਵੇ
ਨਾ ਖਿਚ ਲਾ ਦੁਖ ਦੇਵੇ
ਸੁਹਣੇ ਹੁਸਨ ਆਪਣੇ ਆਪੇ
ਆਪ ਮਸਤ ਹੋ ਝੂਲਣ,
ਆਸ਼ਕ ਤੇ ਮਾਸ਼ੂਕ ਆਪ ਹੋ
ਖ਼ੁਦੀ-ਹਿੰਡੋਲੇ ਝੂਲਣ।

-੧੪੬-