ਪੰਨਾ:ਲਹਿਰ ਹੁਲਾਰੇ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੋਬਨ ਭਰ, ਮਸਤਿ ਰੰਗ ਰੱਤੋਂ, ਇਸ ਆਪੇ-ਰਸ ਰੱਤੇ, ਅਪਣੇ ਮਦ ਅਪਣੇ ਹੀ ਰਸ ਦੇ ਹੋ ਰਸੀਏ ਮਦ ਮੱਤੇ, ਖੇੜੇ ਦਾ ਇਕ ਮੰਡਲ ਰਚਕੇ, ਸੁੰਦਰਤਾ ਨੂੰ ਵੇਖਣ, ਮਾਣਨ ਹੁਸਨ, ਖਿੜਨ, ਖੁਸ਼ ਹੋਵਨ, ਆਪਾ ਆਪ ਰੇਖਣ ਨੂੰ ਯਾ ਏ ਭੇਤ ਇਲਾਹੀ ਵਾਲੇ | ਡੱਬੇ ਬੰਦ ਰਹਾਏ, ਸਰਵਰ ਨੇ ਦੱਬੇ ਹਨ ਕੱਢੇ, | ਕੱਢੇ ਖੁਹਲ ਦਿਖਾਏ । ਹੁਸਨ ਅਜੈਬੀ, ਰੰਗ ਗੈਬ ਦਾ | ਫਬਨ ਅਰਸ਼ ਦੀ ਜਾਈ, ਛਬੀ ਸੁਹਾਵੀ ਸੁੰਦਰਤਾ ਹੈ, ਧੁਰ ਬੈਕੁੰਠੋ ਆਈ, ਜੋ ਚੱਕੀ ਤੇ ਬੰਦ ਕਰਾ ਕੇ ਹੈਸੀ ਲੁਕੀ ਰਖਾਈ, -੧੪੭