ਪੰਨਾ:ਲਹਿਰ ਹੁਲਾਰੇ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਾਂਦਨੀ ਦੇ ਨੈਣ ਉਪਰ ਚੰਦ ਵਲ ਤੱਕਦੇ । ਚੰਦ ਭਰਿਆ ਪਯਾਰ ਨਾਲ ਤੱਕੇ ਵੱਲ ਚਾਂਦਨੀ ਦੇ ਤੱਕਦਾ ਏ ਸਾਰਾ, ਸਹੀਓ ! ਅੱਖ ਹੀ ਜੇ ਹੋ ਰਿਹਾ। ਚਾਨਣ ਚੰਦ ਦੇਵਦਾ ਜੇ ਚਾਨਣ ਏ ਆਪ ਸਾਰਾ ਚਾਨਣੀ ਦੇ ਚਾਨਣੇ ਨੂੰ ਵੇਖ ਰੀਝ ਜੇ ਰਿਹਾ। ਚਾਨਣੇ ਦੇ ਰੁਪ ਪਰ ਭੇਜਦਾ ਏ ਚਾਂਦਨੀ ਨੂੰ ਲਗਾਤਾਰ ਪ੍ਰਯਾਰ-ਮੀਹ ਚੰਦ ਹੇਠ ਦੇ ਰਿਹਾ | ਚਾਂਦਨੀ ਨ ਲੋਭਦੀ ਹੈ ਹੇਠਾਂ ਕਿਸੇ ਪਯਾਰ ਹੋਰ ਧਯਾਨ ਚੰਦ ਵਿਚ ਖਿੱਚ ਉਤਾਹਾਂ ਮਨ ਲੈ ਰਿਹਾ | -੫੩