ਪੰਨਾ:ਲਹਿਰ ਹੁਲਾਰੇ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਲੇ ਮਾਲੀ ! ਗਮਲਯਾਂ ਵਿਚੋਂ ਹੂਰਾਂ ਏ ਨਹੀਂ ਆਈਆਂ, ਏ ਅਪੱਛਰਾਂ ਅਰਸ਼ ਤੋਂ ਸਜਣਾਂ ! | ਸਾਡੇ ਘਰ ਉਤਰਾਈਆਂ । ਚਿਹਰੇ ਦੇਖ ਇਨਾਂ ਦੇ ਸਜਨਾਂ ? ਨੀਝ ਰੰਗ ਤੇ ਲਾਵੀਂ, ਹਰ ਜੌਹਰ ਹਰ ਰੰਗੇ ਦੇਖੀ ਗਹੁ ਕਰ ਸਮਝ ਕੋਰਾਵੀਂ । ਅਖ਼ੀ ਭਰੇ ਅਨੰਦ ਦਰਸ਼ਨੋਂ ਸਿਰ ਸਰੂਰ ਜੋ ਧਾਵੇ, ਸ਼ਾਦ ਰਮੇ ਜੋ ਰੋਮ ਰੋਮ ਵਿਚ ਮਨ ਨੂੰ ਮਨੋਂ ਭੁਲਾਵੇ,ਇਹ ਰਸ ਮਿੱਟੀ ਵਿਚ ਨ ਵਸਦਾ ਪੱਤਰ ਬੂਟੇ ਨਾਂਹੀ, ਇਹ ਰਸ ਸਾਡੀ ਮਿਹਨਤ ਨਾਂਹੀ, ਧਰਤੀ ਇਹ ਰਸ ਨਾਂਹੀ । ਇਹ ਰਸ ਗੈਬ ਖਜ਼ਾਨਾ, ਮਾਂਲੀ ਨੂੰ ਇਹ ਰਸ ਅਰਸ਼ੀ ਭਾਈ -੮੪