ਪੰਨਾ:ਲਹਿਰ ਹੁਲਾਰੇ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਰਸ ਰੂਪ ਦੇਸ਼ ਦੀ ਆਭਾ, ਇਹ ਰਸ ਧੁਰ ਤੋਂ ਆਈ । ਇਹ ਰਸ ਦੇਵਣਹਾਰੀਆਂ ਸਹੀਆਂ ਅਰਸ਼ੋ ਰੰਗ ਲਿਆਈਆਂ । ਅਰਸ਼ੀ ਸੁਹਣਿਆਂ ਨੇ ਆ ਏਥੇ | ਲੁਕ ਲੁਕ ਰਸੀਂ ਭਿਨਾਈਆਂ ' ਚਾਨਣ ਜਿਵੇਂ ਅਕਾਸ਼ੋ ਆਵੇ ਸ਼ੀਸ਼ਿਆਂ ਤੇ ਪੈ ਦਮਕੇ, ਤਿਵੇਂ ਸੁੰਦਰਤਾ ਅਰਸ਼ੋਂ ਆਵੇ ਸਹਣਿਆਂ ਤੇ ਪੈ ਚਮਕੇ | ਤਿਆਰੀਆਂ ਰਾਂਝਾ ਬੈਠਾ ਤਖਤ ਹਜ਼ਾਰੇ ਨਾਲ ਭਾਬੀਆਂ ਅੜਦਾ,ਕਾਸਾ ਅਜੇ ਚੱਕ ਹੈ ਚੜਿਆ ਹਥ ਘੁਮਯਾਰ ਉਸ ਘੜਦਾ,ਹੀਰ ਸੁਰਾਹੀ ਪੌਣ ਨਿਵਾਈ ਖੜੀ ਝਨਾਂ ਦੀ ਕੰਧੀ ਸ਼ਹੁ ਦਰਿਯਉ ਵਗੇ ਨਹੀਂ ਅਟਕੇ ਤੁਪਤਾ ਤੁਪਤਾ ਖੜਦਾ। -੮੫