ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/102

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਝੋਣਾ ਚਕੀ ਪੀਹਣੀ
ਵੱਡਲੇ ਨਾਲ ਅੰਮਾ ਚੱਕੀ ਝੂੰਦੀ ਤੇ ਪਾਠ ਕਰੀਂਦੀ।
(ਸਵੇਰੇ ਸਦੇਂਹਾ, ਅੰਮਾਂ ਚੱਕੀ ਪੀਂਹਦੀ ਤੇ ਪਾਠ ਕਰਦੀ)
ਝੋਰਾ: ਪਛਤਾਵਾ
ਕੇਹਾ ਝੋਰਾ ਲਾਈ ਰਖਦੇ ਹੋ, ਜੈਂਦੀ ਸ਼ੈ ਹਾਈ ਘਿਨ ਗਿਆ।
(ਕਾਹਦਾ ਪਛਤਾਵਾ ਕਰਦੇ ਰਹਿੰਦੇ ਹੋ, ਜੀਹਦੀ ਚੀਜ਼ ਸੀ, ਲੈ ਗਿਆ)
ਝੋਲ: ਪਾਲਸ਼
ਇਨ੍ਹਾਂ ਗਾਹਣਿਆਂ ਤੇ ਸੂੰਨੇ ਦਾ ਝੋਲ ਚੜ੍ਹਿਆ ਹੈ।
(ਇਨਾਂ ਗਹਿਣਿਆਂ ਤੇ ਸੋਨੇ ਦੀ ਪਾਲਸ਼ ਕੀਤੀ ਹੈ)
ਝੋਲਾ ਪੈਣਾ: ਕਮਲੇ ਹੋਣ ਦਾ ਦੌਰਾ
ਘਰ ਸੜਗਿਅਸ ਤਾਂ ਝਲ ਨਹੀਂ ਪਾਇਆ, ਝੋਲਾ ਪੈ ਗਿਆ।
(ਘਰ ਮੱਚ ਗਿਆ ਹੈ, ਉਹ ਸਹਿ ਨਹੀਂ ਸਕਿਆ, ਕਮਲਾ ਹੋ ਗਿਆ ਹੈ)
ਝੋਲੀ ਅਡਣੀ: ਪੱਲੂ ਫੈਲਾਉਣਾ
ਮਹਾਤਮਾ ਜੀ, ਝੋਲੀ ਅੱਡੀ, ਖਾਲੀ ਹੈ, ਖੈਰ ਪਾ ਡੇਵੋ।
(ਮਹਾਤਮਾ ਜੀ, ਪੱਲੂ ਫੈਲਾਇਆ ਹੈ, ਖਾਲੀ ਹੈ, ਖੈਰ ਪਾਓ)
ਝੋਲੀ ਪਾਉਣਾ: ਗੋਦ ਲੈਣਾ
ਮੁਰੀਦਾ ਵੰਞ, ਕੈਂਹ ਭੈਣ-ਭਰਾ ਦਾ ਬਾਲ ਝੋਲੀ ਪਾ ਘਿਨ।
(ਸੇਵਕਾ ਜਾ, ਕਿਸੇ ਭੈਣ-ਭਾਈ ਦਾ ਬੱਚਾ ਗੋਦ ਲੈ ਲੈ)
ਝੌਂਕਾ: ਬੁੱਲਾ
ਤੂ ਆਇਓ ਤਾਂ ਕਾਈ ਠਢੀ ਵਾ ਦਾ ਝੌਂਕਾ ਆਇਐ।
(ਤੂੰ ਆਇਆ ਤਾਂ ਕੋਈ ਠੰਡੀ ਹਵਾ ਦਾ ਬੁੱਲਾ ਆਇਆ ਹੈ)

(ਟ)


ਟਸਰ: ਕੂਲਾ ਚਮਕੀਲਾ ਕਪੜਾ
ਰੰਗ ਗੋਰਾ ਉਤੂੰ ਕਾਲੀ ਟਸਰ ਦਾ ਤੇਵਰ, ਕਿਆਮਤ।
(ਗੋਰੇ ਰੰਗ ਉਪਰ ਕਾਲੀ ਟਸਰ ਦਾ ਪਹਿਰਾਵਾ, ਕਿਆਮਤ ਹੋਵੇਗੀ)
ਟਸੂਏ/ਟਸਵੇਂ: ਹੰਜੂ /ਇੰਝੂ
ਵੇਲਾ ਲੰਘਾ ਕੇ ਟਸੂਏ/ਟਸਵੇਂ ਵੀਟਣ ਨਾਲ ਕੇ ਬਣਸੀ।
(ਵੇਲਾ ਲੰਘ ਗਿਆ, ਹੰਝੂ ਵਹਾਉਣ ਨਾਲ ਕੀ ਬਣੂ)
ਟਹਿਲਣ/ਟਹਿਲੀਆ: ਸੇਵਕਾ/ਸੇਵਕ
ਅਨਾਥ ਬਾਲਾਂ ਕੂੰ ਟਹਿਲਣ/ਟਹਿਲੀਆ ਹੀ ਪਾਲਸਿਨ।
(ਅਨਾਥ ਬਾਲਾਂ ਨੂੰ ਸੇਵਕਾ/ਸੇਵਕ ਹੀ ਪਾਲਣਗੇ)
ਟਕਵਾਉਣਾ: ਮੁਲ ਪੁਆਉਣਾ
ਕੈਂਹ ਤ੍ਰੀਆਕੁਲ ਕੋਲੂੰ ਮਾਲ ਦਾ ਮੁਲ ਟਕਵਾ ਘਿੰਨ।
(ਕਿਸੇ ਤੀਸਰੇ ਕੋਲੋਂ ਮਾਲ ਦਾ ਮੁਲ ਪਵਾ ਲੈ)

(98)