ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਥੱਪ/ਚਮਾਠ: ਚਪੇੜਲਫੜ-ਦੇਖੋ 'ਚਮਾਠ
ਥਮਲਾ:ਥੰਬਾ
ਥਮਲੇ ਕੋਲ ਬੈਠਾ ਹਮ, ਟੇਕ ਲਾਈ ਥੀ, ਨਿੰਦਰ ਆ ਗਈ।
(ਥੰਬੇ ਕੋਲ ਬੈਠਾ ਸੀ, ਟੇਕ ਲਾ ਲਈ, ਨੀਂਦ ਆ ਗਈ)
ਥਰਥਰੀ: ਧੁੜਧੁੜੀ
ਵਾ ਠੰਢੀ ਦਾ ਬੁਲਾ ਆਇਆ, ਯਕ ਲਖ਼ਤ ਥਰਥਰੀ ਆਈ।
(ਠੰਡੀ ਹਵਾ ਦਾ ਬੁਲਾ ਆਇਆ, ਇਕ ਦਮ ਧੁੜਧੁੜੀ ਆਈ)
ਥਲ: ਰੇਤਲਾ ਖੇਤਰ
ਥਲ ਤੇ ਰਾਂਹਦੇ ਹਾਸੇ, ਉਠਾਂ ਤੇ ਚੜ੍ਹਦੇ, ਉਹੋ ਜਹਾਜ਼ ਹਈ।
(ਰੇਤਲੇ ਖੇਤਰ ਵਿੱਚ ਰਹਿੰਦੇ ਸਾਂ, ਉਠਾਂ ਤੇ ਚੜ੍ਹਦੇ, ਉਹੀ ਜਹਾਜ਼ ਸੀ)
ਥੱਲਾ: ਅੱਗ ਨਿਕਲਣੀ
ਸਬਜ਼ੀ 'ਚ ਕੜਛੀ ਨਹੀਂ ਮਾਰੀ, ਥੱਲਾ ਲਗ ਗਿਐ।
(ਸ਼ਬਜ਼ੀ ਵਿਚ ਕੜਛੀ ਨਹੀਂ ਫੇਰੀ, ਅੱਗ ਨਿਕਲ ਗਈ ਹੈ)
ਥੰਦਾ/ਛਿੰਦਾ: ਘਿਉ
ਲੌਆਂ ਦੀ ਰੁੱਤ ਹੇ, ਵਾਢੇ ਸ਼ਾਮੀਂ ਥੰਦਾ/ਥਿੰਦਾ ਸ਼ਕਰ ਮੰਗਦੇਨ।
(ਵਾਢੀ ਦੀ ਰਤ ਹੈ, ਵਾਢੇ ਸ਼ਾਮੀਂ ਘਿਉ-ਸ਼ਕਰ ਮੰਗਦੇ ਨੇ)
ਥਾਨ: ਸਥਾਨ
ਭਗਤਾਂ ਨੇ ਭਗਤੀ ਸਿਰ ਕਈ ਥਾਨ ਬੰਨ੍ਹੇ।
(ਭਗਤਾਂ ਨੇ ਕਈ ਸਥਾਨ ਭਗਤੀ ਸਿਰ ਵਸਾਏ)
ਥਾਪੜਨਾ: ਪੁਚਕਾਰਨਾ
ਕੋਲ ਬੈਠੇ ਹੋ, ਹੁੰਦੇ ਬਾਲ ਕੂੰ ਥਾਪੜ ਕੇ ਚੁੱਪ ਕਰਾਉ।
(ਕੋਲ ਬੈਠੇ ਹੋ, ਰੋਂਦੇ ਬਾਲ ਨੂੰ ਪੁਚਕਾਰ ਕੇ ਚੁਪ ਕਰਾ ਲੈ)
ਥਾਪੀ/ਥਾਪੀ ਮਾਰਨੀ/ਥਾਪੀ ਦੇਣੀ: ਘੁਮਾਰ ਦਾ ਜੰਤਰ,
ਲਲਕਾਰਨਾ, ਸ਼ਾਬਾਸ਼ ਦੇਣੀ
ਥਾਪੀ ਮਾਰ ਕਹਾਂ, ਸੁਰਾਹੀ ਘੜਨ ਵਿਚ ਥਾਪੀ ਦੇ ਕਮਾਲ ਤੇ ਥਾਪੀ ਦਿਉ।
(ਲਲਕਾਰ ਕੇ ਕਹਾਂ, ਸੁਰਾਹੀ ਘੜਨ ਵਿਚ ਥਾਪੀ ਜੰਤਰ ਦੀ ਕਮਾਲ ਤੇ ਸ਼ਾਬਾਸ਼ ਦਿਉ)
ਥਿਆ/ਥੀਆ/ਥੀ ਵੰਞੇ/ਥੀਵਣੈ:ਹੋਇਐ:ਹੋਇਆ/ਹੋਊ/ਹੋਵੇ/ਹੋ ਜਾਵੇ/ਹੋਣੈ
ਕੁਝ ਨ ਥਿਆ ਹੇ/ਨਾ ਥੀਆ ਨਾ ਥੀਸੀ/ ਨਾ ਥੀਵੇ/ ਥੀ ਨਾ ਵੰਞੇ ਨਹੀਂ ਥੀਵਣੈ।
(ਕੁਝ ਨਹੀਂ ਹੋਇਐ/ ਨਾ ਹੋਇਆ ਨਾ ਹੋਊਨਾ ਹੋਵੇ। ਹੋ ਨਾ ਜਾਵੇ/ਨਹੀਂ ਹੋਣਾ)
ਥਿੱਗੜੀ: ਲੀਰ
ਥਿੱਗੜੀਆਂ ਦੀ ਉਲੀ ਹਾਈ, ਕਿਉਂ ਮੁੰਹ ਲਮਕਾਇਆਈ।
(ਲੀਰਾਂ ਦੀ ਖਿੱਦੋ ਸੀ, ਕਿਉਂ ਉਦਾਸ ਹੈਂ)
ਥਿੱਡੀ: ਛਿੱਡੀ
ਲੱਸੀ ਬੇਸੁਆਦ ਹੇ, ਥਿੱਡੀਆਂ ਹੀ ਹਨ।
(ਲਸੀ ਬੇਸੁਆਦ ਹੈ, ਛਿੱਡੀਆਂ ਹੀ ਹਨ)
ਥਿਰੀ: ਮਲਾਈ
ਡੁੱਧ ਪਤਲਾ ਹਾਈ, ਥਿਰੀ ਕਾਈ ਨਹੀਂ ਆਈ।
(ਦੁੱਧ ਪਤਲਾ ਸੀ, ਮਲਾਈ ਕੋਈ ਨਹੀਂ ਆਈ)

(123)