ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਹਰਫ਼ਲਿਆ: ਘਬਰਾ ਕੇ ਡੋਲਿਆ
ਹਰਵਲਿਆ ਕਿਉਂ ਵੱਹੈਂ, ਤਕੜਾ ਥੀ, ਮੋਰਚਾ ਫਤਹ ਥੀਸੀ।
(ਘਬਰਾ ਕੇ ਡੋਲਿਆਂ ਕਿਉਂ ਫਿਰਦੈ, ਤਕੜਾ ਹੋ, ਜਿਤ ਹੋ ਜਾਵੇਗੀ)
ਹਰਮ: ਜ਼ਨਾਨ ਖਾਨਾ
ਨਵਾਬਾਂ ਦੇ ਹਰਮਾਂ ਵਿਚ ਹੀਜੜੇ ਸੇਵਕ ਹੁੰਦੇ ਸਨ।
(ਨਵਾਬਾਂ ਦੇ ਜ਼ਨਾਨਖਾਨਿਆਂ ਵਿਚ ਖੁਸਰੇ ਨੌਕਰ ਹੁੰਦੇ ਹਨ)
ਹਰਾਸ: ਡਰਿਆ ਹੋਇਆ/ ਬੇਚੈਨ
ਧਾੜਵੀ ਧੜਵੈਲ ਮੀਂਹ ਰਾਤੇ ਧਾੜੇ ਮਾਰਨ ਤੇ ਜਨਤਾ ਹਸ ਹੈ।
(ਲਟੇਰੇ-ਧੱਕੜ ਦਿਨ ਰਾਤ ਲੁਟਦੇ ਨੇ ਤੇ ਜਨਤਾ ਡਰੀ ਹੋਈ/ਬੇਚੈਨ ਹੈ)
ਹਰਾਮ: ਲੁੱਟ ਦਾ ਮਾਲ
ਹਰਾਮ ਦਾ ਮਾਲ ਤੇ ਡਾਂਗਾ ਦੇ ਗਜ਼।
(ਲੁਟ ਦਾ ਮਾਲ ਅਤੇ ਬੇਪਰਵਾਹ ਖਰਚ)
ਹਰਾਰਤ: ਕੰਸਥੋੜਾ ਬੁਖਾਰ/ ਭੁੱਖ
ਮੀਂਹ ਚੜ੍ਹ ਦੇ ਹੀ ਪਿੰਡਾ ਹਰਾਰਤ ਮੰਨਦਾ ਹੈ।
(ਦਿਨ ਚੜਦਿਆਂ ਹੀ ਸਰੀਰ ਕੰਸ/ਭੁੱਖ/ਹਲਕਾ ਬੁਖਾਰ ਮੰਨਦਾ ਹੈ)
ਹਲ: ਹਿੱਲ
ਅਗਲਿਆਂ ਏਹਾ ਬਾਨਣੂ ਬਧੇ, ਹਲ ਕੇ ਡਿਖਾਵੇ।
(ਅਗਲਿਆਂ ਐਸਾ ਪ੍ਰਬੰਧ ਕੀਤਾ ਹੈ, ਹਿੱਲ ਕੇ ਵਿਖਾਏ)
ਹਲਕ: ਗਲਾ/ਸੰਘ
ਘਿਰਾਹੀਂ ਮੈਂਡੇ ਹਲਕ ਚੂੰ ਲੰਘੇ ਤਾਂ ਡਸਾਂ ਨਾ।
(ਗਰਾਹੀਂ ਮੇਰੇ ਸੰਘੋ ਲੰਘੇ ਤਾਂ ਦਸਾਂ ਨਾਂ)
ਹਲਕਾਰਾ/ਹਰਕਾਰਾ: ਚਿੱਠੀ ਰਸਾਨ/ ਡਾਕੀਆ
ਕਚਾਰਹੀ ਤੂੰ ਆਇਆ ਹਲਕਾਰਾ/ਹਰਕਾਰਾ ਚਿੱਠੀ ਡੇ ਗਿਐ।
(ਕਚਿਹਰੀ ਤੋਂ ਆਇਆ ਚਿੱਠੀ ਰਸਾਨ ਚਿੱਠੀ ਦੇ ਗਿਆ ਹੈ)
ਹਲ: ਸਹੁੰ
ਚੋਣ ਪਿਛੁ ਹਲਫ਼ ਲੈ ਕੇ ਹੀ ਪੂਰਾ ਮੰਬਰ ਬਣੀਦੈ।
(ਚੋਣ ਬਾਦ ਸਹੁੰ ਚੁਕ ਕੇ ਹੀ ਪੂਰਾ ਮੈਂਬਰ ਬਣ ਸਕਦੇ ਹਾਂ)
ਹਵਾ ਝਪਣਾ: ਟਹਿਲਣਾ
ਅਗਲਿਆਂ ਬਾਗ ਵਿਚ ਹਵਾ ਝਪਦੇ ਤੂੰ ਭੁੰਨ ਸਟਿਆ
(ਅਗਲਿਆਂ ਬਾਗ ਵਿਚ ਟਹਿਲਦੇ ਨੂੰ ਭੁੰਨ ਦਿੱਤਾ)
ਹਵਾੜ: ਭੇਦ
ਛੋਹਰਾਂ ਮੱਤਾ ਪਕਾ ਕੇ ਕਾਰਾ ਕੀਤੈ, ਹਵਾੜ ਨੰਨ੍ਹੇ ਕਢੀ।
(ਮੁੰਡਿਆਂ ਸਲਾਹ ਕਰਕੇ ਕਰਤੂਤ ਕੀਤੀ ਹੈ, ਭੇਦ ਨਹੀਂ ਦਿੱਤਾ)
(39)