ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਕੰਠ: ਜ਼ਬਾਨੀ ਯਾਦ/ਗਲਾ
ਰਾਗੀ ਦਾ ਕੰਠ ਰਸੀਲਾ ਹੈ ਤੇ ਬਾਣੀ ਵੀ ਕੰਠ ਹਿਸ।
(ਰਾਗੀ ਦਾ ਗਲਾ ਸੁਰੀਲਾ ਹੈ ਤੇ ਬਾਣੀ ਵੀਂ ਜ਼ਬਾਨੀ ਯਾਦ ਹੈ)
ਕਡਣ: ਕਦੋਂ
ਵਤਨ ਕੱਡਣ ਵਲਸੂੰ।
(ਦੇਸ਼ ਵਲ ਕਦੋਂ ਮੁੜਾਂਗੇ)
ਕੰਡ: ਪਿੰਨ/ਗੁਆਰੇ ਦੀ ਧੂੜ
ਗੁਆਰੇ ਦੀ ਕੰਡ ਦੇ ਡਰੂੰ, ਸੁਰਮੇ ਕੰਡ ਨਹੀਂ ਡਿਖੈਂਦੇ।
(ਗੁਆਰੇ ਦੀ ਕੰਡ ਦੇ ਡਰੋਂ ਸੂਰਮੇ ਪਿੱਠ ਨਹੀਂ ਦਿਖਾਉਂਦੇ)
ਕਢਣਾ: ਉਧਾਲਣਾ/ਕਢਾਈ ਕਰਨੀ
ਤ੍ਰੇਵਰ ਕਢਣਾ ਡਿੱਤਾ ਹਾਈ ਪਰ ਦਰਜਨ ਕੂੰ ਤਾਂ ਕਾਈ ਕੱਢ ਘਿਨ ਗਿਐ।
(ਸੂਟ ਕਢਾਈ ਨੂੰ ਦਿਤਾ ਸੀ ਪਰ ਦਰਜਨ ਨੂੰ ਤਾਂ ਕੋਈ ਉਧਾਲ ਕੇ ਲੈ ਗਿਆ ਹੈ)
ਕਤੇਬ/ਕਿਤੇਬ: ਇਸਲਾਮੀ ਧਾਰਮਕ ਗ੍ਰੰਥ
ਬੇਦ ਕਤੇਬ/ਕਿਤੇਬ ਧੁਰ ਦੀਆਂ ਡਸਣ, ਸਾਡੇ ਡੁੱਖ ਕੈਂਹ ਡਸਣੇ ਹਿਨ।
(ਵੇਦ ਤੇ ਇਸਲਾਮੀ ਗ੍ਰੰਥ, ਅਗਲੇ ਜੀਵਨ ਦਾ ਦਸਦੇ ਹਨ, ਸਾਡੇ ਦੁੱਖ
ਕੀਹਨੇ ਦਸਣੇ ਹਨ)
ਕੱਥ: ਚਰਚਾ
ਸਾਨੂੰ ਤਾਂ ਇਸ ਭੇੜ ਦੀ ਕਾਈ ਗਲ ਕੱਥ ਹੀ ਪਤਾ ਨਹੀਂ ਲਗੀ।
(ਸਾਨੂੰ ਤਾਂ ਇਸ ਲੜਾਈ ਦੀ ਗਲ-ਚਰਚਾ ਹੀ ਪਤਾ ਨਹੀਂ ਲਗੀ)
ਕੰਨਪਾਟੇ: ਜੋਗੀ
ਕੋਈ ਕੰਨ ਪਾਟੇ ਬਣਕੇ ਇਸ਼ਕ ਕਰੀਂਦੇ ਤੇ ਧੋਖਾ ਡੀਂਦੇ ਰਹੇ।
(ਕਈ ਜੋਗੀ ਬਣਕੇ ਇਸ਼ਕ ਕਰਦੇ ਤੇ ਧੋਖੇ ਦਿੰਦੇ ਰਹੇ)
ਕੱਪ: ਵੱਢ
ਤੂ ਕੱਪ ਘੰਡੀ, ਛੋਹਰ ਕੂੰ ਡਾ ਨਹੀਂ ਆਂਦੀ।
(ਤੂੰ ਵੱਢੀਂ ਘੰਡੀ, ਮੁੰਡੇ ਨੂੰ ਜਾਂਚ ਨਹੀਂ ਔਂਦੀ)
ਕਪਾਲ ਖੋਪੜੀ
ਨਵ ਜੰਮੇ ਦਾ ਕਪਾਲ ਅਧੂਰਾ ਹੇ, ਕਿਵੇਂ ਬਚਸੀ।
(ਨਵ ਜੰਮੇ ਦੀ ਖੋਪੜੀ ਅਧੂਰੀ ਹੈ, ਕਿਵੇਂ ਬਚੂਗਾ)
ਕਮਸਿਨ: ਨਿਆਣੀ
ਪਹਿਲੂੰ ਕਮਸਿਨਾਂ ਦੇ ਕਾਜ ਕਰਕੇ ਟੋਰ ਡੀਂਦੇ ਹਨ।
(ਅਗੇ ਨਿਆਣੀਆਂ ਦੇ ਵਿਆਹ ਕਰਕੇ ਤੋਰ ਦਿੰਦੇ ਸਨ)
ਕਮਜਾਤਿ ਨੀਚ
ਨੂੰਹ ਕੀ ਕਮਜਾਤ ਡਸੇਸੇਂ ਤਾਂ ਅੰਸ ਕੁੰ ਲਾਜ ਲਗਸੀ।
(ਨੂੰਹ ਨੂੰ ਨੀਚ ਦਸੋਗੇ ਤਾਂ ਖਾਨਦਾਨ ਨੂੰ ਸ਼ਰਮ ਆਊ)

(44)