ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਕੁਲੀ: ਝੁੱਗੀ
ਅਲ੍ਹਾ ਹੂ ਦਾ ਅਵਾਜ਼ਾ ਆਵੇ ਫਕੀਰ ਦੀ ਕੁਲੀ ਚੂੰ।
(ਫਕੀਰ ਦੀ ਝੁਗੀ ਵਿੱਚੋਂ ਅਲਾ ਹੂ ਦੀ ਪੁਕਾਰ ਆਉਂਦੀ ਹੈ)
ਕੁਲੀ ਖੈਰ: ਸਭੋ ਸੁਖਾਂ
ਆ ਵੰਞ ਮੈਂਡੇ ਵਿਹੜੇ ਕੁਲੀ ਤੈਂਡੀ ਖੈਰ ਮੰਗਦੀ।
(ਮੇਰੇ ਘਰ ਆ ਜਾ, ਤੇਰੀਆਂ ਸਭੋ ਸੁਖਾਂ ਮੰਗਦੀ ਹਾਂ)
ਕੁਲਟਾ: ਵੇਸਵਾ
ਬਿਸ਼ਰਮੀ ਤਾਂ ਇਸਦੀ ਕੁਲਟਾ ਕੂੰ ਵੀ ਮਾਤ ਪੈਂਦੀ ਹੈ।
(ਇਹਦੀ ਬਿਸ਼ਰਮੀ ਤਾਂ ਵੇਸਵਾ ਤੋਂ ਵੀ ਉਪਰ ਦੀ ਹੈ)
ਕੁਵੱਤ: ਹਿੰਮਤ
ਏਡੇ ਵੱਡੇ ਪੰਗੇ ਕੂੰ ਕੁੱਵਤ ਵੀ ਵੱਡੀ ਜੁਟਾਵੀਂ।
(ਐਨੇ ਵੱਡੇ ਪੰਗੇ ਨੂੰ ਹਿੰਮਤ ਵੀ ਵੱਡੀ ਜੁਟਾਈਂ)
ਕੁੜ੍ਹਨਾ: ਵਿਚੇ ਵਿੱਚ ਮਚੀ ਜਾਣਾ
ਈਰਖਾ ਵਿਚ ਕੁੜ੍ਹਦੇ ਬੰਦੇ ਮੰਜੇ ਤੇ ਪਏ ਵੈਦਿਨ।
(ਈਰਖਾ ਵਿਚ ਮਚਦੇ ਬੰਦੇ ਰੋਗੀ ਹੋ ਜਾਂਦੇ ਹਨ)
ਕੂਮਲੀ: ਨੱਕ ਦੇ ਸਿਰੇ ਦਾ ਮਾਸ
ਕੂਮਲੀ ਤ੍ਰੇਢੀ ਥੀ ਗਈ ਹੈ, ਜਾਨ ਨਿਕਲ ਗਈ ਹੈ।
(ਨੱਕ ਦੀ ਸਿਰੀ ਮੁੜੀ ਪਈ ਹੈ, ਪ੍ਰਾਣ ਨਿਕਲ ਗਏ ਹਨ)
ਕੇਡਾ: ਕਿੱਡਾ
ਕੇਡਾ ਹਨੇਰ, ਮੀਂਹ ਡਿਹਾੜੇ ਡਾਕਾ ਤੇ ਕਤਲ।
(ਕਿੱਡਾ ਹਨੇਰ, ਦਿਨ ਦਿਹਾੜੇ ਡਾਕਾ ਤੇ ਕਤਲ)
ਕੇਰ: ਝਾੜ/ਕਿਰੇ ਹੋਏ
ਵੱਡੀ ਬੇਰ ਥਲੂੰ ਬੇਰਾਂ ਦੇ ਕੇਰ ਦਾ ਬੱਠਲ ਭਰ ਘਿਨਾਇਆਂ।
(ਵੱਡੀ ਬੇਰੀ ਹੇਠੋ, ਕਿਰੇ ਬੇਰਾਂ ਦਾ ਬੱਠਲ ਭਰ ਲਿਆਇਆਂ ਹਾਂ)
ਕੇਰੀ: ਭੁੱਬਲ
ਤੰਦੂਰ ਦੀ ਕੇਰੀ ਨਾਲ ਹੀ ਛੱਲੀ ਭੁੰਨ ਘਿਧੀ ਹਿਮ।
(ਤੰਦੁਰ ਦੀ ਭੁੱਬਲ ਨਾਲ ਹੀ ਮੈਂ ਛੱਲੀ ਭੰਨ ਲਈ ਹੈ)
ਕੈ: ਉਲਟੀ
ਰੋਗੀ ਜਿਵੇਂ ਖਾਂਦੈ ਕੈ ਕਰ ਡੀਂਦੈ।
(ਰੋਗੀ ਜਿਉਂ ਹੀ ਖਾਂਦੇ, ਉਲਟੀ ਕਰ ਦਿੰਦਾ ਹੈ)
ਕੈਥੂੰ: ਕੀਹਤੋਂ
ਤੂ ਟੂਰ ਵੈਸੇਂ ਤਾਂ ਕੈਥੂੰ ਮੰਗਸਾਂ।
(ਤੂੰ ਤੁਰ ਜਾਵੇਗਾ ਤਾਂ ਕੀਹਤੋਂ ਮੰਗੂੰਗਾ)
(50)